ਉਤਪਤ 20

ਤਦ ਅਬਰਾਹਾਮ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਨੇ ਅਬੀਮੇਲੇਕ, ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕੀਤਾ ਤਾਂ ਜੋ ਉਹ ਦੁਬਾਰਾ ਬੱਚੇ ਪੈਦਾ ਕਰ ਸਕਣ,

Genesis 20:17 (UKJV) So Abraham prayed unto God: and God healed Abimelech, and his wife, and his maidservants; and they bare children.

15ਅਤੇ ਅਬੀਮੇਲੇਕ ਨੇ ਆਖਿਆ, “ਮੇਰੀ ਧਰਤੀ ਤੇਰੇ ਅੱਗੇ ਹੈ। ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ।”

16ਉਸ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਨੂੰ ਚਾਂਦੀ ਦੇ ਇੱਕ ਹਜ਼ਾਰ ਸਿੱਕੇ ਦੇ ਰਿਹਾ ਹਾਂ। ਇਹ ਤੁਹਾਡੇ ਵਿਰੁੱਧ ਜੁਰਮ ਨੂੰ ਉਹਨਾਂ ਸਾਰਿਆਂ ਸਾਹਮਣੇ ਪਰਦਾ ਕਰਨ ਲਈ ਹੈ ਜੋ ਤੁਹਾਡੇ ਨਾਲ ਹਨ, ਤੁਸੀਂ ਪੂਰੀ ਤਰ੍ਹਾਂ ਨਾਲ ਸਾਬਤ ਹੋ ਗਏ ਹੋ।”

17ਤਦ ਅਬਰਾਹਾਮ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਨੇ ਅਬੀਮੇਲੇਕ, ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕੀਤਾ ਤਾਂ ਜੋ ਉਹ ਦੁਬਾਰਾ ਬੱਚੇ ਪੈਦਾ ਕਰ ਸਕਣ,

18ਕਿਉਂਕਿ ਯਾਹਵੇਹ ਨੇ ਅਬੀਮੇਲੇਕ ਦੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਗਰਭਵਤੀ ਹੋਣ ਤੋਂ ਰੋਕ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.