8ਬੱਚਾ ਵੱਡਾ ਹੋਇਆ ਅਤੇ ਦੁੱਧ ਛੁਡਾਇਆ ਗਿਆ ਅਤੇ ਜਿਸ ਦਿਨ ਇਸਹਾਕ ਦਾ ਦੁੱਧ ਛੁਡਾਇਆ ਗਿਆ, ਅਬਰਾਹਾਮ ਨੇ ਇੱਕ ਵੱਡੀ ਦਾਵਤ ਰੱਖੀ।
9ਪਰ ਸਾਰਾਹ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ,
10ਅਤੇ ਇਸ ਲਈ ਉਸ ਨੇ ਅਬਰਾਹਾਮ ਨੂੰ ਆਖਿਆ, ਇਸ ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਕਦੇ ਵੀ ਵਾਰਸ ਨਹੀਂ ਹੋਵੇਗਾ।
11ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਦੁਖੀ ਕੀਤਾ ਕਿਉਂਕਿ ਆਪਣੇ ਪੁੱਤਰ ਇਸਮਾਏਲ ਦੀ ਚਿੰਤਾ ਕਰਦਾ ਸੀ।
12ਪਰ ਪਰਮੇਸ਼ਵਰ ਨੇ ਅਬਰਾਹਾਮ ਨੂੰ ਆਖਿਆ ਸੀ, “ਉਸ ਲੜਕੇ ਅਤੇ ਆਪਣੀ ਦਾਸੀ ਲਈ ਇੰਨਾ ਦੁਖੀ ਨਾ ਹੋ। ਸਾਰਾਹ ਜੋ ਵੀ ਤੈਨੂੰ ਕਹਿੰਦੀ ਹੈ ਉਸਨੂੰ ਸੁਣ, ਕਿਉਂਕਿ ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।