ਉਤਪਤ 21

ਬੱਚਾ ਵੱਡਾ ਹੋਇਆ ਅਤੇ ਦੁੱਧ ਛੁਡਾਇਆ ਗਿਆ ਅਤੇ ਜਿਸ ਦਿਨ ਇਸਹਾਕ ਦਾ ਦੁੱਧ ਛੁਡਾਇਆ ਗਿਆ, ਅਬਰਾਹਾਮ ਨੇ ਇੱਕ ਵੱਡੀ ਦਾਵਤ ਰੱਖੀ।

Genesis 21:8 (UKJV) And the child grew, and was weaned: and Abraham made a great feast the same day that Isaac was weaned.

6ਸਾਰਾਹ ਨੇ ਕਿਹਾ, “ਪਰਮੇਸ਼ਵਰ ਨੇ ਮੈਨੂੰ ਅਨੰਦ ਦਿੱਤਾ ਹੈ ਅਤੇ ਹਰ ਕੋਈ ਜੋ ਇਸ ਬਾਰੇ ਸੁਣੇਗਾ ਉਹ ਮੇਰੇ ਨਾਲ ਖੁਸ਼ੀ ਮਨਾਏਗਾ।”

7ਅਤੇ ਉਸ ਨੇ ਅੱਗੇ ਕਿਹਾ, “ਅਬਰਾਹਾਮ ਨੂੰ ਕਿਸ ਨੇ ਕਿਹਾ ਸੀ ਕੀ ਸਾਰਾਹ ਬੱਚਿਆਂ ਨੂੰ ਦੁੱਧ ਚੁੰਘਾਏਗੀ? ਫਿਰ ਵੀ ਮੈਂ ਉਸ ਦੇ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।”

8ਬੱਚਾ ਵੱਡਾ ਹੋਇਆ ਅਤੇ ਦੁੱਧ ਛੁਡਾਇਆ ਗਿਆ ਅਤੇ ਜਿਸ ਦਿਨ ਇਸਹਾਕ ਦਾ ਦੁੱਧ ਛੁਡਾਇਆ ਗਿਆ, ਅਬਰਾਹਾਮ ਨੇ ਇੱਕ ਵੱਡੀ ਦਾਵਤ ਰੱਖੀ।

9ਪਰ ਸਾਰਾਹ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ,

10ਅਤੇ ਇਸ ਲਈ ਉਸ ਨੇ ਅਬਰਾਹਾਮ ਨੂੰ ਆਖਿਆ, ਇਸ ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਕਦੇ ਵੀ ਵਾਰਸ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.