5ਅਬਰਾਹਾਮ ਸੌ ਸਾਲਾਂ ਦਾ ਸੀ ਜਦੋਂ ਉਸ ਦੇ ਘਰ ਪੁੱਤਰ ਇਸਹਾਕ ਨੇ ਜਨਮ ਲਿਆ।
6ਸਾਰਾਹ ਨੇ ਕਿਹਾ, “ਪਰਮੇਸ਼ਵਰ ਨੇ ਮੈਨੂੰ ਅਨੰਦ ਦਿੱਤਾ ਹੈ ਅਤੇ ਹਰ ਕੋਈ ਜੋ ਇਸ ਬਾਰੇ ਸੁਣੇਗਾ ਉਹ ਮੇਰੇ ਨਾਲ ਖੁਸ਼ੀ ਮਨਾਏਗਾ।”
7ਅਤੇ ਉਸ ਨੇ ਅੱਗੇ ਕਿਹਾ, “ਅਬਰਾਹਾਮ ਨੂੰ ਕਿਸ ਨੇ ਕਿਹਾ ਸੀ ਕੀ ਸਾਰਾਹ ਬੱਚਿਆਂ ਨੂੰ ਦੁੱਧ ਚੁੰਘਾਏਗੀ? ਫਿਰ ਵੀ ਮੈਂ ਉਸ ਦੇ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।”
8ਬੱਚਾ ਵੱਡਾ ਹੋਇਆ ਅਤੇ ਦੁੱਧ ਛੁਡਾਇਆ ਗਿਆ ਅਤੇ ਜਿਸ ਦਿਨ ਇਸਹਾਕ ਦਾ ਦੁੱਧ ਛੁਡਾਇਆ ਗਿਆ, ਅਬਰਾਹਾਮ ਨੇ ਇੱਕ ਵੱਡੀ ਦਾਵਤ ਰੱਖੀ।
9ਪਰ ਸਾਰਾਹ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ,