14ਅਗਲੀ ਸਵੇਰ ਅਬਰਾਹਾਮ ਨੇ ਕੁਝ ਭੋਜਨ ਅਤੇ ਪਾਣੀ ਦੀ ਇੱਕ ਮੇਸ਼ੇਕ ਲੈ ਕੇ ਹਾਜਰਾ ਨੂੰ ਦਿੱਤੀ। ਉਸ ਨੇ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਬਿਠਾਇਆ ਅਤੇ ਫਿਰ ਉਸ ਨੂੰ ਲੜਕੇ ਦੇ ਨਾਲ ਵਿਦਾ ਕਰ ਦਿੱਤਾ। ਉਹ ਆਪਣੇ ਰਾਹ ਤੁਰ ਪਈ ਅਤੇ ਬੇਰਸ਼ੇਬਾ ਦੇ ਉਜਾੜ ਵਿੱਚ ਭਟਕਦੀ ਰਹੀ।
15ਜਦੋਂ ਮੇਸ਼ੇਕ ਦਾ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਝਾੜੀਆਂ ਦੇ ਹੇਠਾਂ ਬਿਠਾ ਦਿੱਤਾ।
16ਤਦ ਉਹ ਚਲੀ ਗਈ ਅਤੇ ਲਗਭਗ ਸੋ ਮੀਟਰ ਦੀ ਦੂਰ ਤੇ ਬੈਠ ਗਈ ਕਿਉਂ ਜੋ ਉਸ ਨੇ ਸੋਚਿਆ, “ਮੈਂ ਮੁੰਡੇ ਨੂੰ ਮਰਦੇ ਨਹੀਂ ਦੇਖ ਸਕਦੀ।” ਅਤੇ ਜਦੋਂ ਉਹ ਉੱਥੇ ਬੈਠੀ ਸੀ, ਉੱਚੀ-ਉੱਚੀ ਰੋਣ ਲੱਗ ਪਈ।
17ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਅਤੇ ਪਰਮੇਸ਼ਵਰ ਦੇ ਦੂਤ ਨੇ ਸਵਰਗ ਤੋਂ ਹਾਜਰਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਹਾਜਰਾ ਤੈਨੂੰ ਕੀ ਗੱਲ ਹੈ? ਨਾ ਡਰ, ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਜਦੋਂ ਉਹ ਉੱਥੇ ਪਿਆ ਹੋਇਆ ਸੀ।
18ਲੜਕੇ ਨੂੰ ਉਠਾ ਅਤੇ ਉਸ ਦਾ ਹੱਥ ਫੜ ਕਿਉਂ ਜੋ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।”