12ਪਰ ਪਰਮੇਸ਼ਵਰ ਨੇ ਅਬਰਾਹਾਮ ਨੂੰ ਆਖਿਆ ਸੀ, “ਉਸ ਲੜਕੇ ਅਤੇ ਆਪਣੀ ਦਾਸੀ ਲਈ ਇੰਨਾ ਦੁਖੀ ਨਾ ਹੋ। ਸਾਰਾਹ ਜੋ ਵੀ ਤੈਨੂੰ ਕਹਿੰਦੀ ਹੈ ਉਸਨੂੰ ਸੁਣ, ਕਿਉਂਕਿ ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।
13ਮੈਂ ਗੁਲਾਮ ਦੇ ਪੁੱਤਰ ਨੂੰ ਵੀ ਇੱਕ ਕੌਮ ਬਣਾ ਦਿਆਂਗਾ ਕਿਉਂ ਜੋ ਉਹ ਤੇਰੀ ਅੰਸ ਹੈ।”
14ਅਗਲੀ ਸਵੇਰ ਅਬਰਾਹਾਮ ਨੇ ਕੁਝ ਭੋਜਨ ਅਤੇ ਪਾਣੀ ਦੀ ਇੱਕ ਮੇਸ਼ੇਕ ਲੈ ਕੇ ਹਾਜਰਾ ਨੂੰ ਦਿੱਤੀ। ਉਸ ਨੇ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਬਿਠਾਇਆ ਅਤੇ ਫਿਰ ਉਸ ਨੂੰ ਲੜਕੇ ਦੇ ਨਾਲ ਵਿਦਾ ਕਰ ਦਿੱਤਾ। ਉਹ ਆਪਣੇ ਰਾਹ ਤੁਰ ਪਈ ਅਤੇ ਬੇਰਸ਼ੇਬਾ ਦੇ ਉਜਾੜ ਵਿੱਚ ਭਟਕਦੀ ਰਹੀ।
15ਜਦੋਂ ਮੇਸ਼ੇਕ ਦਾ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਝਾੜੀਆਂ ਦੇ ਹੇਠਾਂ ਬਿਠਾ ਦਿੱਤਾ।
16ਤਦ ਉਹ ਚਲੀ ਗਈ ਅਤੇ ਲਗਭਗ ਸੋ ਮੀਟਰ ਦੀ ਦੂਰ ਤੇ ਬੈਠ ਗਈ ਕਿਉਂ ਜੋ ਉਸ ਨੇ ਸੋਚਿਆ, “ਮੈਂ ਮੁੰਡੇ ਨੂੰ ਮਰਦੇ ਨਹੀਂ ਦੇਖ ਸਕਦੀ।” ਅਤੇ ਜਦੋਂ ਉਹ ਉੱਥੇ ਬੈਠੀ ਸੀ, ਉੱਚੀ-ਉੱਚੀ ਰੋਣ ਲੱਗ ਪਈ।