17ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਅਤੇ ਪਰਮੇਸ਼ਵਰ ਦੇ ਦੂਤ ਨੇ ਸਵਰਗ ਤੋਂ ਹਾਜਰਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਹਾਜਰਾ ਤੈਨੂੰ ਕੀ ਗੱਲ ਹੈ? ਨਾ ਡਰ, ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਜਦੋਂ ਉਹ ਉੱਥੇ ਪਿਆ ਹੋਇਆ ਸੀ।
18ਲੜਕੇ ਨੂੰ ਉਠਾ ਅਤੇ ਉਸ ਦਾ ਹੱਥ ਫੜ ਕਿਉਂ ਜੋ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।”
19ਤਦ ਪਰਮੇਸ਼ਵਰ ਨੇ ਉਸ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਪਾਣੀ ਦਾ ਇੱਕ ਖੂਹ ਵੇਖਿਆ ਅਤੇ ਇਸ ਲਈ ਉਸ ਨੇ ਜਾ ਕੇ ਮੇਸ਼ੇਕ ਨੂੰ ਪਾਣੀ ਨਾਲ ਭਰਿਆ ਅਤੇ ਲੜਕੇ ਨੂੰ ਪਾਣੀ ਪਿਲਾਇਆ।
20ਪਰਮੇਸ਼ਵਰ ਉਸ ਮੁੰਡੇ ਦੇ ਨਾਲ ਸੀ ਜਦੋਂ ਉਹ ਵੱਡਾ ਹੋਇਆ। ਉਹ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਤੀਰ-ਅੰਦਾਜ਼ ਬਣ ਗਿਆ ਸੀ।
21ਜਦੋਂ ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦਾ ਸੀ ਤਾਂ ਉਸਦੀ ਮਾਤਾ ਮਿਸਰ ਤੋਂ ਉਸਦੇ ਲਈ ਇੱਕ ਪਤਨੀ ਲਿਆਈ।