13ਅਬਰਾਹਾਮ ਨੇ ਆਪਣੀਆਂ ਅੱਖਾਂ ਉੱਪਰ ਚੁੱਕ ਕੇ ਵੇਖਿਆ, ਤਾਂ ਉਸਦੇ ਪਿੱਛੇ ਇੱਕ ਲੇਲਾ ਸੀ, ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ। ਅਬਰਾਹਾਮ ਨੇ ਜਾ ਕੇ ਉਸ ਲੇਲੇ ਨੂੰ ਫੜ੍ਹ ਲਿਆਂ ਅਤੇ ਆਪਣੇ ਪੁੱਤਰ ਦੀ ਥਾਂ ਹੋਮ ਦੀ ਭੇਟ ਵਜੋਂ ਚੜ੍ਹਾ ਦਿੱਤਾ।
14ਇਸ ਲਈ ਅਬਰਾਹਾਮ ਨੇ ਉਸ ਥਾਂ ਦਾ ਨਾਮ ਯਾਹਵੇਹ ਯਿਰਹ ਰੱਖਿਆ, ਜਿਸ ਦਾ ਅਰਥ ਯਾਹਵੇਹ ਮੁਹੱਈਆ ਕਰਨ ਵਾਲਾ ਹੈ ਅਤੇ ਅੱਜ ਤੱਕ ਇਹ ਕਿਹਾ ਜਾਂਦਾ ਹੈ, “ਯਾਹਵੇਹ ਦੇ ਪਰਬਤ ਉੱਤੇ ਇਹ ਪ੍ਰਦਾਨ ਕੀਤਾ ਜਾਵੇਗਾ।”
15ਯਾਹਵੇਹ ਦੇ ਦੂਤ ਨੇ ਦੂਜੀ ਵਾਰ ਅਬਰਾਹਾਮ ਨੂੰ ਸਵਰਗ ਤੋਂ ਬੁਲਾਇਆ,
16ਯਾਹਵੇਹ ਦੇ ਦੂਤ ਨੇ ਸਵਰਗ ਤੋਂ ਅਬਰਾਹਾਮ ਨੂੰ ਦੂਸਰੀ ਵਾਰ ਬੁਲਾਇਆ ਅਤੇ ਕਿਹਾ, “ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ, ਯਾਹਵੇਹ ਦਾ ਵਾਕ ਹੈ, ਕਿਉਂਕਿ ਤੂੰ ਇਹ ਕੀਤਾ ਹੈ ਅਤੇ ਆਪਣੇ ਇੱਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ
17ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਵਾਂਗ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਵਧਾਵਾਂਗਾ। ਤੇਰੀ ਸੰਤਾਨ ਆਪਣੇ ਵੈਰੀਆਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇਗੀ,