ਉਤਪਤ 22

ਅਬਰਾਹਾਮ ਨੇ ਜਵਾਬ ਦਿੱਤਾ, “ਮੇਰੇ ਪੁੱਤਰ, ਪਰਮੇਸ਼ਵਰ ਖੁਦ ਹੋਮ ਦੀ ਭੇਟ ਲਈ ਲੇਲਾ ਪ੍ਰਦਾਨ ਕਰੇਗਾ।” ਅਤੇ ਉਹ ਦੋਵੇਂ ਇਕੱਠੇ ਤੁਰਦੇ ਗਏ।

Genesis 22:8 (UKJV) And Abraham said, My son, God will provide himself a lamb for a burnt offering: so they went both of them together.

6ਅਬਰਾਹਾਮ ਨੇ ਹੋਮ ਦੀ ਭੇਟ ਲਈ ਲੱਕੜਾਂ ਲੈ ਕੇ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ ਅਤੇ ਅੱਗ ਅਤੇ ਛੁਰੀ ਉਸ ਨੇ ਆਪ ਚੁੱਕੇ ਜਦੋਂ ਉਹ ਦੋਵੇਂ ਇਕੱਠੇ ਚੱਲ ਰਹੇ ਸਨ,

7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਕਿਹਾ, “ਪਿਤਾ ਜੀ?” ਅਬਰਾਹਾਮ ਨੇ ਜਵਾਬ ਦਿੱਤਾ, “ਹਾਂ, ਮੇਰੇ ਪੁੱਤਰ?” ਇਸਹਾਕ ਨੇ ਕਿਹਾ, “ਅੱਗ ਅਤੇ ਲੱਕੜ ਇੱਥੇ ਹਨ, ਪਰ ਹੋਮ ਦੀ ਭੇਟ ਲਈ ਲੇਲਾ ਕਿੱਥੇ ਹੈ?”

8ਅਬਰਾਹਾਮ ਨੇ ਜਵਾਬ ਦਿੱਤਾ, “ਮੇਰੇ ਪੁੱਤਰ, ਪਰਮੇਸ਼ਵਰ ਖੁਦ ਹੋਮ ਦੀ ਭੇਟ ਲਈ ਲੇਲਾ ਪ੍ਰਦਾਨ ਕਰੇਗਾ।” ਅਤੇ ਉਹ ਦੋਵੇਂ ਇਕੱਠੇ ਤੁਰਦੇ ਗਏ।

9ਜਦੋਂ ਉਹ ਉਸ ਥਾਂ ਪਹੁੰਚੇ ਜਿੱਥੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ, ਅਬਰਾਹਾਮ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜਾਂ ਦਾ ਪ੍ਰਬੰਧ ਕੀਤਾ। ਉਸਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹਿਆ ਅਤੇ ਉਸਨੂੰ ਜਗਵੇਦੀ ਉੱਤੇ ਲੱਕੜ ਦੇ ਉੱਪਰ ਰੱਖਿਆ।

10ਤਦ ਅਬਰਾਹਾਮ ਨੇ ਆਪਣਾ ਹੱਥ ਵਧਾ ਕੇ ਆਪਣੇ ਪੁੱਤਰ ਨੂੰ ਮਾਰਨ ਲਈ ਚਾਕੂ ਫੜ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.