ਉਤਪਤ 22

ਅਬਰਾਹਾਮ ਨੇ ਹੋਮ ਦੀ ਭੇਟ ਲਈ ਲੱਕੜਾਂ ਲੈ ਕੇ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ ਅਤੇ ਅੱਗ ਅਤੇ ਛੁਰੀ ਉਸ ਨੇ ਆਪ ਚੁੱਕੇ ਜਦੋਂ ਉਹ ਦੋਵੇਂ ਇਕੱਠੇ ਚੱਲ ਰਹੇ ਸਨ,

Genesis 22:6 (UKJV) And Abraham took the wood of the burnt offering, and laid it upon Isaac his son; and he took the fire in his hand, and a knife; and they went both of them together.

4ਤੀਜੇ ਦਿਨ ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਦੂਰੋਂ ਉਹ ਥਾਂ ਵੇਖਿਆ।

5ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ, “ਤੁਸੀਂ ਇੱਥੇ ਗਧੇ ਕੋਲ ਠਹਿਰੋ ਜਦੋਂ ਤੱਕ ਮੈਂ ਅਤੇ ਇਹ ਮੁੰਡਾ ਉੱਥੇ ਜਾਵਾਂਗੇ ਅਤੇ ਅਸੀਂ ਉਪਾਸਨਾ ਕਰਕੇ ਫਿਰ ਤੁਹਾਡੇ ਕੋਲ ਵਾਪਸ ਆਵਾਂਗੇ।”

6ਅਬਰਾਹਾਮ ਨੇ ਹੋਮ ਦੀ ਭੇਟ ਲਈ ਲੱਕੜਾਂ ਲੈ ਕੇ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ ਅਤੇ ਅੱਗ ਅਤੇ ਛੁਰੀ ਉਸ ਨੇ ਆਪ ਚੁੱਕੇ ਜਦੋਂ ਉਹ ਦੋਵੇਂ ਇਕੱਠੇ ਚੱਲ ਰਹੇ ਸਨ,

7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਕਿਹਾ, “ਪਿਤਾ ਜੀ?” ਅਬਰਾਹਾਮ ਨੇ ਜਵਾਬ ਦਿੱਤਾ, “ਹਾਂ, ਮੇਰੇ ਪੁੱਤਰ?” ਇਸਹਾਕ ਨੇ ਕਿਹਾ, “ਅੱਗ ਅਤੇ ਲੱਕੜ ਇੱਥੇ ਹਨ, ਪਰ ਹੋਮ ਦੀ ਭੇਟ ਲਈ ਲੇਲਾ ਕਿੱਥੇ ਹੈ?”

8ਅਬਰਾਹਾਮ ਨੇ ਜਵਾਬ ਦਿੱਤਾ, “ਮੇਰੇ ਪੁੱਤਰ, ਪਰਮੇਸ਼ਵਰ ਖੁਦ ਹੋਮ ਦੀ ਭੇਟ ਲਈ ਲੇਲਾ ਪ੍ਰਦਾਨ ਕਰੇਗਾ।” ਅਤੇ ਉਹ ਦੋਵੇਂ ਇਕੱਠੇ ਤੁਰਦੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.