ਉਤਪਤ 22

ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ, “ਤੁਸੀਂ ਇੱਥੇ ਗਧੇ ਕੋਲ ਠਹਿਰੋ ਜਦੋਂ ਤੱਕ ਮੈਂ ਅਤੇ ਇਹ ਮੁੰਡਾ ਉੱਥੇ ਜਾਵਾਂਗੇ ਅਤੇ ਅਸੀਂ ਉਪਾਸਨਾ ਕਰਕੇ ਫਿਰ ਤੁਹਾਡੇ ਕੋਲ ਵਾਪਸ ਆਵਾਂਗੇ।”

Genesis 22:5 (UKJV) And Abraham said unto his young men, Abide all of you here with the ass; and I and the lad will go yonder and worship, and come again to you.

3ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਆਪਣੇ ਗਧੇ ਉੱਤੇ ਕਾਠੀ ਕੱਸੀ। ਉਹ ਆਪਣੇ ਨਾਲ ਆਪਣੇ ਦੋ ਸੇਵਕਾਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਲੈ ਗਿਆ। ਜਦੋਂ ਉਸ ਨੇ ਹੋਮ ਦੀ ਭੇਟ ਲਈ ਕਾਫ਼ੀ ਲੱਕੜ ਕੱਟ ਲਈ, ਤਾਂ ਉਹ ਉਸ ਥਾਂ ਵੱਲ ਚੱਲ ਪਿਆ ਜਿਸ ਬਾਰੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ।

4ਤੀਜੇ ਦਿਨ ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਦੂਰੋਂ ਉਹ ਥਾਂ ਵੇਖਿਆ।

5ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ, “ਤੁਸੀਂ ਇੱਥੇ ਗਧੇ ਕੋਲ ਠਹਿਰੋ ਜਦੋਂ ਤੱਕ ਮੈਂ ਅਤੇ ਇਹ ਮੁੰਡਾ ਉੱਥੇ ਜਾਵਾਂਗੇ ਅਤੇ ਅਸੀਂ ਉਪਾਸਨਾ ਕਰਕੇ ਫਿਰ ਤੁਹਾਡੇ ਕੋਲ ਵਾਪਸ ਆਵਾਂਗੇ।”

6ਅਬਰਾਹਾਮ ਨੇ ਹੋਮ ਦੀ ਭੇਟ ਲਈ ਲੱਕੜਾਂ ਲੈ ਕੇ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ ਅਤੇ ਅੱਗ ਅਤੇ ਛੁਰੀ ਉਸ ਨੇ ਆਪ ਚੁੱਕੇ ਜਦੋਂ ਉਹ ਦੋਵੇਂ ਇਕੱਠੇ ਚੱਲ ਰਹੇ ਸਨ,

7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਕਿਹਾ, “ਪਿਤਾ ਜੀ?” ਅਬਰਾਹਾਮ ਨੇ ਜਵਾਬ ਦਿੱਤਾ, “ਹਾਂ, ਮੇਰੇ ਪੁੱਤਰ?” ਇਸਹਾਕ ਨੇ ਕਿਹਾ, “ਅੱਗ ਅਤੇ ਲੱਕੜ ਇੱਥੇ ਹਨ, ਪਰ ਹੋਮ ਦੀ ਭੇਟ ਲਈ ਲੇਲਾ ਕਿੱਥੇ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.