25ਅਤੇ ਉਸ ਨੇ ਅੱਗੇ ਕਿਹਾ, “ਸਾਡੇ ਕੋਲ ਤੂੜੀ ਅਤੇ ਚਾਰਾ ਬਹੁਤ ਹੈ ਅਤੇ ਤੁਹਾਡੇ ਲਈ ਰਾਤ ਕੱਟਣ ਲਈ ਥਾਂ ਹੈ।”
26ਤਦ ਉਸ ਆਦਮੀ ਨੇ ਸਿਰ ਝੁਕਾਇਆ ਅਤੇ ਯਾਹਵੇਹ ਦੀ ਉਪਾਸਨਾ ਕੀਤੀ,
27“ਉਸਤਤ ਹੋਵੇ, ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ਵਰ ਦੀ, ਜਿਸ ਨੇ ਆਪਣੀ ਦਯਾ ਅਤੇ ਮੇਰੇ ਮਾਲਕ ਪ੍ਰਤੀ ਵਫ਼ਾਦਾਰੀ ਨਹੀਂ ਛੱਡੀ। ਇੱਥੋ ਤੱਕ, ਯਾਹਵੇਹ ਨੇ ਮੈਨੂੰ ਮੇਰੇ ਮਾਲਕ ਦੇ ਭਰਾਵਾਂ ਦੇ ਘਰ ਪਹੁੰਚਿਆ।”
28ਉਹ ਮੁਟਿਆਰ ਭੱਜ ਕੇ ਆਈ ਅਤੇ ਆਪਣੀ ਮਾਤਾ ਦੇ ਘਰ ਵਾਲਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਿਆ।
29ਹੁਣ ਰਿਬਕਾਹ ਦਾ ਇੱਕ ਭਰਾ ਸੀ ਜਿਸਦਾ ਨਾਮ ਲਾਬਾਨ ਸੀ ਅਤੇ ਲਾਬਾਨ ਬਾਹਰ ਨੂੰ ਦੌੜ ਕੇ ਖੂਹ ਵੱਲ ਉਸ ਆਦਮੀ ਕੋਲ ਗਿਆ।