23ਤਦ ਉਸ ਨੇ ਪੁੱਛਿਆ, “ਤੂੰ ਕਿਸ ਦੀ ਧੀ ਹੈ? ਕਿਰਪਾ ਕਰਕੇ ਮੈਨੂੰ ਦੱਸ, ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਰਾਤ ਕੱਟਣ ਲਈ ਜਗ੍ਹਾ ਹੈ?”
24ਉਸ ਨੇ ਉਹ ਨੂੰ ਉੱਤਰ ਦਿੱਤਾ, ਮੈਂ ਬਥੂਏਲ ਦੀ ਧੀ ਹਾਂ, ਜਿਸ ਪੁੱਤਰ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ ਹੈ।
25ਅਤੇ ਉਸ ਨੇ ਅੱਗੇ ਕਿਹਾ, “ਸਾਡੇ ਕੋਲ ਤੂੜੀ ਅਤੇ ਚਾਰਾ ਬਹੁਤ ਹੈ ਅਤੇ ਤੁਹਾਡੇ ਲਈ ਰਾਤ ਕੱਟਣ ਲਈ ਥਾਂ ਹੈ।”
26ਤਦ ਉਸ ਆਦਮੀ ਨੇ ਸਿਰ ਝੁਕਾਇਆ ਅਤੇ ਯਾਹਵੇਹ ਦੀ ਉਪਾਸਨਾ ਕੀਤੀ,
27“ਉਸਤਤ ਹੋਵੇ, ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ਵਰ ਦੀ, ਜਿਸ ਨੇ ਆਪਣੀ ਦਯਾ ਅਤੇ ਮੇਰੇ ਮਾਲਕ ਪ੍ਰਤੀ ਵਫ਼ਾਦਾਰੀ ਨਹੀਂ ਛੱਡੀ। ਇੱਥੋ ਤੱਕ, ਯਾਹਵੇਹ ਨੇ ਮੈਨੂੰ ਮੇਰੇ ਮਾਲਕ ਦੇ ਭਰਾਵਾਂ ਦੇ ਘਰ ਪਹੁੰਚਿਆ।”