ਉਤਪਤ 24

ਤਦ ਉਸ ਨੇ ਪੁੱਛਿਆ, “ਤੂੰ ਕਿਸ ਦੀ ਧੀ ਹੈ? ਕਿਰਪਾ ਕਰਕੇ ਮੈਨੂੰ ਦੱਸ, ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਰਾਤ ਕੱਟਣ ਲਈ ਜਗ੍ਹਾ ਹੈ?”

Genesis 24:23 (UKJV) And said, Whose daughter are you? tell me, I pray you: is there room in your father's house for us to lodge in?

21ਬਿਨਾਂ ਇੱਕ ਸ਼ਬਦ ਕਹੇ, ਆਦਮੀ ਨੇ ਉਸਨੂੰ ਇਹ ਜਾਣਨ ਲਈ ਨੇੜਿਓਂ ਦੇਖਿਆ ਕਿ ਕੀ ਯਾਹਵੇਹ ਨੇ ਉਸਦੀ ਯਾਤਰਾ ਸਫਲ ਕੀਤੀ ਸੀ ਜਾਂ ਨਹੀਂ।

22ਜਦੋਂ ਊਠ ਪੀ ਹਟੇ ਤਾਂ ਉਸ ਆਦਮੀ ਨੇ ਇੱਕ ਸੋਨੇ ਦੀ ਨੱਕ ਦੀ ਨੱਥ ਜੋ ਅੱਧੇ ਤੋਲੇ ਦੀ ਸੀ ਅਤੇ ਦੋ ਸੋਨੇ ਦੇ ਕੰਗਣ ਜੋ ਦਸ ਤੋਲੇ ਦੇ ਸਨ ਉਸਦੇ ਹੱਥਾਂ ਵਿੱਚ ਪਹਿਨਾ ਦਿੱਤੇ।

23ਤਦ ਉਸ ਨੇ ਪੁੱਛਿਆ, “ਤੂੰ ਕਿਸ ਦੀ ਧੀ ਹੈ? ਕਿਰਪਾ ਕਰਕੇ ਮੈਨੂੰ ਦੱਸ, ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਰਾਤ ਕੱਟਣ ਲਈ ਜਗ੍ਹਾ ਹੈ?”

24ਉਸ ਨੇ ਉਹ ਨੂੰ ਉੱਤਰ ਦਿੱਤਾ, ਮੈਂ ਬਥੂਏਲ ਦੀ ਧੀ ਹਾਂ, ਜਿਸ ਪੁੱਤਰ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ ਹੈ।

25ਅਤੇ ਉਸ ਨੇ ਅੱਗੇ ਕਿਹਾ, “ਸਾਡੇ ਕੋਲ ਤੂੜੀ ਅਤੇ ਚਾਰਾ ਬਹੁਤ ਹੈ ਅਤੇ ਤੁਹਾਡੇ ਲਈ ਰਾਤ ਕੱਟਣ ਲਈ ਥਾਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.