ਉਤਪਤ 24

ਜਦੋਂ ਊਠ ਪੀ ਹਟੇ ਤਾਂ ਉਸ ਆਦਮੀ ਨੇ ਇੱਕ ਸੋਨੇ ਦੀ ਨੱਕ ਦੀ ਨੱਥ ਜੋ ਅੱਧੇ ਤੋਲੇ ਦੀ ਸੀ ਅਤੇ ਦੋ ਸੋਨੇ ਦੇ ਕੰਗਣ ਜੋ ਦਸ ਤੋਲੇ ਦੇ ਸਨ ਉਸਦੇ ਹੱਥਾਂ ਵਿੱਚ ਪਹਿਨਾ ਦਿੱਤੇ।

Genesis 24:22 (UKJV) And it came to pass, as the camels had done drinking, that the man took a golden earring of half a shekel weight, and two bracelets for her hands of ten shekels weight of gold;

20ਇਸ ਲਈ ਉਸ ਨੇ ਝੱਟ ਆਪਣਾ ਘੜਾ ਖੂਹ ਵਿੱਚ ਖਾਲੀ ਕਰ ਦਿੱਤਾ ਅਤੇ ਹੋਰ ਪਾਣੀ ਕੱਢਣ ਲਈ ਖੂਹ ਵੱਲ ਨੂੰ ਭੱਜੀ ਅਤੇ ਉਸ ਦੇ ਸਾਰੇ ਊਠਾਂ ਲਈ ਕਾਫ਼ੀ ਪਾਣੀ ਕੱਢਿਆ।

21ਬਿਨਾਂ ਇੱਕ ਸ਼ਬਦ ਕਹੇ, ਆਦਮੀ ਨੇ ਉਸਨੂੰ ਇਹ ਜਾਣਨ ਲਈ ਨੇੜਿਓਂ ਦੇਖਿਆ ਕਿ ਕੀ ਯਾਹਵੇਹ ਨੇ ਉਸਦੀ ਯਾਤਰਾ ਸਫਲ ਕੀਤੀ ਸੀ ਜਾਂ ਨਹੀਂ।

22ਜਦੋਂ ਊਠ ਪੀ ਹਟੇ ਤਾਂ ਉਸ ਆਦਮੀ ਨੇ ਇੱਕ ਸੋਨੇ ਦੀ ਨੱਕ ਦੀ ਨੱਥ ਜੋ ਅੱਧੇ ਤੋਲੇ ਦੀ ਸੀ ਅਤੇ ਦੋ ਸੋਨੇ ਦੇ ਕੰਗਣ ਜੋ ਦਸ ਤੋਲੇ ਦੇ ਸਨ ਉਸਦੇ ਹੱਥਾਂ ਵਿੱਚ ਪਹਿਨਾ ਦਿੱਤੇ।

23ਤਦ ਉਸ ਨੇ ਪੁੱਛਿਆ, “ਤੂੰ ਕਿਸ ਦੀ ਧੀ ਹੈ? ਕਿਰਪਾ ਕਰਕੇ ਮੈਨੂੰ ਦੱਸ, ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਰਾਤ ਕੱਟਣ ਲਈ ਜਗ੍ਹਾ ਹੈ?”

24ਉਸ ਨੇ ਉਹ ਨੂੰ ਉੱਤਰ ਦਿੱਤਾ, ਮੈਂ ਬਥੂਏਲ ਦੀ ਧੀ ਹਾਂ, ਜਿਸ ਪੁੱਤਰ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.