18ਉਸ ਨੇ ਕਿਹਾ, “ਪੀਓ, ਮੇਰੇ ਮਾਲਕ,” ਅਤੇ ਝੱਟ ਘੜਾ ਆਪਣੇ ਹੱਥਾਂ ਉੱਤੇ ਉਤਾਰਿਆ ਅਤੇ ਉਸਨੂੰ ਪੀਣ ਲਈ ਦਿੱਤਾ।
19ਜਦੋਂ ਉਸ ਨੇ ਉਸ ਨੂੰ ਪਾਣੀ ਪਿਲਾਇਆ ਤਾਂ ਉਸ ਨੇ ਕਿਹਾ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਲਿਆਵਾਂਗੀ, ਜਦ ਤੱਕ ਉਹ ਪਾਣੀ ਪੀ ਨਾ ਲੈਣ।
20ਇਸ ਲਈ ਉਸ ਨੇ ਝੱਟ ਆਪਣਾ ਘੜਾ ਖੂਹ ਵਿੱਚ ਖਾਲੀ ਕਰ ਦਿੱਤਾ ਅਤੇ ਹੋਰ ਪਾਣੀ ਕੱਢਣ ਲਈ ਖੂਹ ਵੱਲ ਨੂੰ ਭੱਜੀ ਅਤੇ ਉਸ ਦੇ ਸਾਰੇ ਊਠਾਂ ਲਈ ਕਾਫ਼ੀ ਪਾਣੀ ਕੱਢਿਆ।
21ਬਿਨਾਂ ਇੱਕ ਸ਼ਬਦ ਕਹੇ, ਆਦਮੀ ਨੇ ਉਸਨੂੰ ਇਹ ਜਾਣਨ ਲਈ ਨੇੜਿਓਂ ਦੇਖਿਆ ਕਿ ਕੀ ਯਾਹਵੇਹ ਨੇ ਉਸਦੀ ਯਾਤਰਾ ਸਫਲ ਕੀਤੀ ਸੀ ਜਾਂ ਨਹੀਂ।
22ਜਦੋਂ ਊਠ ਪੀ ਹਟੇ ਤਾਂ ਉਸ ਆਦਮੀ ਨੇ ਇੱਕ ਸੋਨੇ ਦੀ ਨੱਕ ਦੀ ਨੱਥ ਜੋ ਅੱਧੇ ਤੋਲੇ ਦੀ ਸੀ ਅਤੇ ਦੋ ਸੋਨੇ ਦੇ ਕੰਗਣ ਜੋ ਦਸ ਤੋਲੇ ਦੇ ਸਨ ਉਸਦੇ ਹੱਥਾਂ ਵਿੱਚ ਪਹਿਨਾ ਦਿੱਤੇ।