17ਨੌਕਰ ਛੇਤੀ ਨਾਲ ਉਸ ਨੂੰ ਮਿਲਣ ਆਇਆ ਅਤੇ ਆਖਿਆ, ਕਿਰਪਾ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪਿਲਾ।
18ਉਸ ਨੇ ਕਿਹਾ, “ਪੀਓ, ਮੇਰੇ ਮਾਲਕ,” ਅਤੇ ਝੱਟ ਘੜਾ ਆਪਣੇ ਹੱਥਾਂ ਉੱਤੇ ਉਤਾਰਿਆ ਅਤੇ ਉਸਨੂੰ ਪੀਣ ਲਈ ਦਿੱਤਾ।
19ਜਦੋਂ ਉਸ ਨੇ ਉਸ ਨੂੰ ਪਾਣੀ ਪਿਲਾਇਆ ਤਾਂ ਉਸ ਨੇ ਕਿਹਾ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਲਿਆਵਾਂਗੀ, ਜਦ ਤੱਕ ਉਹ ਪਾਣੀ ਪੀ ਨਾ ਲੈਣ।
20ਇਸ ਲਈ ਉਸ ਨੇ ਝੱਟ ਆਪਣਾ ਘੜਾ ਖੂਹ ਵਿੱਚ ਖਾਲੀ ਕਰ ਦਿੱਤਾ ਅਤੇ ਹੋਰ ਪਾਣੀ ਕੱਢਣ ਲਈ ਖੂਹ ਵੱਲ ਨੂੰ ਭੱਜੀ ਅਤੇ ਉਸ ਦੇ ਸਾਰੇ ਊਠਾਂ ਲਈ ਕਾਫ਼ੀ ਪਾਣੀ ਕੱਢਿਆ।
21ਬਿਨਾਂ ਇੱਕ ਸ਼ਬਦ ਕਹੇ, ਆਦਮੀ ਨੇ ਉਸਨੂੰ ਇਹ ਜਾਣਨ ਲਈ ਨੇੜਿਓਂ ਦੇਖਿਆ ਕਿ ਕੀ ਯਾਹਵੇਹ ਨੇ ਉਸਦੀ ਯਾਤਰਾ ਸਫਲ ਕੀਤੀ ਸੀ ਜਾਂ ਨਹੀਂ।