52ਜਦੋਂ ਅਬਰਾਹਾਮ ਦੇ ਨੌਕਰ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ, ਤਾਂ ਉਹ ਯਾਹਵੇਹ ਦੇ ਅੱਗੇ ਜ਼ਮੀਨ ਉੱਤੇ ਝੁਕ ਗਿਆ।
53ਤਦ ਨੌਕਰ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਵਸਤਰ ਕੱਢ ਕੇ ਰਿਬਕਾਹ ਨੂੰ ਦਿੱਤੇ। ਉਸਨੇ ਆਪਣੇ ਭਰਾ ਅਤੇ ਉਸਦੀ ਮਾਂ ਨੂੰ ਮਹਿੰਗੇ ਤੋਹਫ਼ੇ ਵੀ ਦਿੱਤੇ।
54ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਧਾ ਪੀਤਾ ਅਤੇ ਉੱਥੇ ਰਾਤ ਕੱਟੀ। ਜਦੋਂ ਉਹ ਅਗਲੀ ਸਵੇਰ ਉੱਠੇ ਤਾਂ ਉਸਨੇ ਕਿਹਾ, “ਮੈਨੂੰ ਮੇਰੇ ਸੁਆਮੀ ਕੋਲ ਭੇਜ ਦਿਓ।”
55ਪਰ ਉਸ ਦੇ ਭਰਾ ਅਤੇ ਉਸ ਦੀ ਮਾਤਾ ਨੇ ਉੱਤਰ ਦਿੱਤਾ, “ਇਸ ਮੁਟਿਆਰ ਨੂੰ ਦਸ ਦਿਨ ਜਾਂ ਇਸ ਤੋਂ ਵੱਧ ਦਿਨ ਸਾਡੇ ਕੋਲ ਰਹਿਣ ਦਿਓ, ਉਸ ਦੇ ਬਾਅਦ ਉਹ ਚਲੀ ਜਾਵੇਗੀ।”
56ਪਰ ਉਸ ਨੇ ਉਹਨਾਂ ਨੂੰ ਕਿਹਾ, “ਹੁਣ ਮੈਨੂੰ ਨਾ ਰੋਕੋ ਕਿਉਂਕਿ ਯਾਹਵੇਹ ਨੇ ਮੇਰਾ ਸਫ਼ਰ ਸਫ਼ਲ ਕੀਤਾ ਹੈ, ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਮਾਲਕ ਕੋਲ ਜਾਵਾਂ।”