ਉਤਪਤ 24

ਇੱਕ ਸ਼ਾਮ ਇਸਹਾਕ ਧਿਆਨ ਕਰਨ ਲਈ ਖੇਤ ਨੂੰ ਗਿਆ ਅਤੇ ਜਦੋਂ ਉਸ ਨੇ ਉੱਪਰ ਤੱਕਿਆ ਤਾਂ ਉਸ ਨੇ ਊਠਾਂ ਨੂੰ ਨੇੜੇ ਆਉਂਦੇ ਵੇਖਿਆ।

Genesis 24:63 (UKJV) And Isaac went out to meditate in the field at the evening: and he lifted up his eyes, and saw, and, behold, the camels were coming.

61ਤਦ ਰਿਬਕਾਹ ਅਤੇ ਉਸ ਦੇ ਸੇਵਕ ਤਿਆਰ ਹੋ ਗਏ ਅਤੇ ਊਠਾਂ ਉੱਤੇ ਸਵਾਰ ਹੋ ਕੇ ਉਸ ਆਦਮੀ ਦੇ ਨਾਲ ਮੁੜ ਗਏ। ਇਸ ਲਈ ਨੌਕਰ ਰਿਬਕਾਹ ਨੂੰ ਲੈ ਕੇ ਚਲਾ ਗਿਆ।

62ਹੁਣ ਇਸਹਾਕ ਬਏਰ-ਲਹਈ-ਰੋਈ ਤੋਂ ਆ ਰਿਹਾ ਸੀ ਕਿਉਂ ਜੋ ਉਹ ਨੇਗੇਵ ਵਿੱਚ ਰਹਿੰਦਾ ਸੀ।

63ਇੱਕ ਸ਼ਾਮ ਇਸਹਾਕ ਧਿਆਨ ਕਰਨ ਲਈ ਖੇਤ ਨੂੰ ਗਿਆ ਅਤੇ ਜਦੋਂ ਉਸ ਨੇ ਉੱਪਰ ਤੱਕਿਆ ਤਾਂ ਉਸ ਨੇ ਊਠਾਂ ਨੂੰ ਨੇੜੇ ਆਉਂਦੇ ਵੇਖਿਆ।

64ਰਿਬਕਾਹ ਨੇ ਵੀ ਉੱਪਰ ਤੱਕ ਕੇ ਇਸਹਾਕ ਨੂੰ ਵੇਖਿਆ, ਉਹ ਆਪਣੇ ਊਠ ਤੋਂ ਉੱਤਰੀ

65ਅਤੇ ਨੌਕਰ ਨੂੰ ਪੁੱਛਿਆ, “ਉਹ ਮਨੁੱਖ ਕੌਣ ਹੈ ਜੋ ਖੇਤ ਵਿੱਚ ਸਾਨੂੰ ਮਿਲਣ ਲਈ ਆ ਰਿਹਾ ਹੈ?” ਨੌਕਰ ਨੇ ਉੱਤਰ ਦਿੱਤਾ, “ਉਹ ਮੇਰਾ ਮਾਲਕ ਹੈ।” ਇਸ ਲਈ ਉਸਨੇ ਆਪਣਾ ਪਰਦਾ ਚੁੱਕ ਲਿਆ ਅਤੇ ਆਪਣੇ ਆਪ ਨੂੰ ਢੱਕ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.