62ਹੁਣ ਇਸਹਾਕ ਬਏਰ-ਲਹਈ-ਰੋਈ ਤੋਂ ਆ ਰਿਹਾ ਸੀ ਕਿਉਂ ਜੋ ਉਹ ਨੇਗੇਵ ਵਿੱਚ ਰਹਿੰਦਾ ਸੀ।
63ਇੱਕ ਸ਼ਾਮ ਇਸਹਾਕ ਧਿਆਨ ਕਰਨ ਲਈ ਖੇਤ ਨੂੰ ਗਿਆ ਅਤੇ ਜਦੋਂ ਉਸ ਨੇ ਉੱਪਰ ਤੱਕਿਆ ਤਾਂ ਉਸ ਨੇ ਊਠਾਂ ਨੂੰ ਨੇੜੇ ਆਉਂਦੇ ਵੇਖਿਆ।
64ਰਿਬਕਾਹ ਨੇ ਵੀ ਉੱਪਰ ਤੱਕ ਕੇ ਇਸਹਾਕ ਨੂੰ ਵੇਖਿਆ, ਉਹ ਆਪਣੇ ਊਠ ਤੋਂ ਉੱਤਰੀ
65ਅਤੇ ਨੌਕਰ ਨੂੰ ਪੁੱਛਿਆ, “ਉਹ ਮਨੁੱਖ ਕੌਣ ਹੈ ਜੋ ਖੇਤ ਵਿੱਚ ਸਾਨੂੰ ਮਿਲਣ ਲਈ ਆ ਰਿਹਾ ਹੈ?” ਨੌਕਰ ਨੇ ਉੱਤਰ ਦਿੱਤਾ, “ਉਹ ਮੇਰਾ ਮਾਲਕ ਹੈ।” ਇਸ ਲਈ ਉਸਨੇ ਆਪਣਾ ਪਰਦਾ ਚੁੱਕ ਲਿਆ ਅਤੇ ਆਪਣੇ ਆਪ ਨੂੰ ਢੱਕ ਲਿਆ।
66ਤਦ ਨੌਕਰ ਨੇ ਇਸਹਾਕ ਨੂੰ ਉਹ ਸਭ ਕੁਝ ਦੱਸਿਆ ਜੋ ਉਸਨੇ ਕੀਤਾ ਸੀ।