ਉਤਪਤ 25

ਮੁੰਡੇ ਵੱਡੇ ਹੋ ਗਏ ਅਤੇ ਏਸਾਓ ਇੱਕ ਨਿਪੁੰਨ ਸ਼ਿਕਾਰੀ ਬਣ ਗਿਆ, ਇੱਕ ਖੁੱਲ੍ਹੇ ਦੇਸ਼ ਦਾ ਮਨੁੱਖ, ਜਦੋਂ ਕਿ ਯਾਕੋਬ ਤੰਬੂਆਂ ਵਿੱਚ ਘਰ ਰਹਿਣ ਵਿੱਚ ਸੰਤੁਸ਼ਟ ਸੀ।

Genesis 25:27 (UKJV) And the boys grew: and Esau was a cunning hunter, a man of the field; and Jacob was a plain man, dwelling in tents.

25ਜਿਹੜਾ ਪਹਿਲਾ ਬਾਹਰ ਆਇਆ ਉਹ ਲਾਲ ਸੀ ਅਤੇ ਉਹ ਦਾ ਸਾਰਾ ਸਰੀਰ ਵਾਲਾਂ ਵਾਲੇ ਕੱਪੜੇ ਵਰਗਾ ਸੀ। ਇਸ ਲਈ ਉਹਨਾਂ ਨੇ ਉਸਦਾ ਨਾਮ ਏਸਾਓ ਰੱਖਿਆ।

26ਇਸ ਤੋਂ ਬਾਅਦ ਉਸਦਾ ਭਰਾ ਏਸਾਓ ਦੀ ਅੱਡੀ ਨੂੰ ਹੱਥ ਵਿੱਚ ਫੜ ਕੇ ਬਾਹਰ ਆਇਆ ਅਤੇ ਇਸ ਲਈ ਉਸਦਾ ਨਾਮ ਯਾਕੋਬ ਰੱਖਿਆ ਗਿਆ। ਇਸਹਾਕ ਸੱਠ ਸਾਲਾਂ ਦਾ ਸੀ ਜਦੋਂ ਰਿਬਕਾਹ ਨੇ ਉਹਨਾਂ ਨੂੰ ਜਨਮ ਦਿੱਤਾ।

27ਮੁੰਡੇ ਵੱਡੇ ਹੋ ਗਏ ਅਤੇ ਏਸਾਓ ਇੱਕ ਨਿਪੁੰਨ ਸ਼ਿਕਾਰੀ ਬਣ ਗਿਆ, ਇੱਕ ਖੁੱਲ੍ਹੇ ਦੇਸ਼ ਦਾ ਮਨੁੱਖ, ਜਦੋਂ ਕਿ ਯਾਕੋਬ ਤੰਬੂਆਂ ਵਿੱਚ ਘਰ ਰਹਿਣ ਵਿੱਚ ਸੰਤੁਸ਼ਟ ਸੀ।

28ਇਸਹਾਕ, ਜਿਸ ਨੂੰ ਜੰਗਲੀ ਖੇਡ ਦਾ ਸ਼ੌਕ ਸੀ, ਏਸਾਓ ਨੂੰ ਪਿਆਰ ਕਰਦਾ ਸੀ, ਪਰ ਰਿਬਕਾਹ ਯਾਕੋਬ ਨੂੰ ਪਿਆਰ ਕਰਦੀ ਸੀ।

29ਇੱਕ ਵਾਰ ਜਦੋਂ ਯਾਕੋਬ ਰੋਟੀ ਪਕਾ ਰਿਹਾ ਸੀ ਤਾਂ ਏਸਾਓ ਥੱਕ ਕੇ ਮੈਦਾਨ ਵਿੱਚੋਂ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.