ਉਤਪਤ 25

ਇੱਕ ਵਾਰ ਜਦੋਂ ਯਾਕੋਬ ਰੋਟੀ ਪਕਾ ਰਿਹਾ ਸੀ ਤਾਂ ਏਸਾਓ ਥੱਕ ਕੇ ਮੈਦਾਨ ਵਿੱਚੋਂ ਆਇਆ।

Genesis 25:29 (UKJV) And Jacob cook pottage: and Esau came from the field, and he was faint:

27ਮੁੰਡੇ ਵੱਡੇ ਹੋ ਗਏ ਅਤੇ ਏਸਾਓ ਇੱਕ ਨਿਪੁੰਨ ਸ਼ਿਕਾਰੀ ਬਣ ਗਿਆ, ਇੱਕ ਖੁੱਲ੍ਹੇ ਦੇਸ਼ ਦਾ ਮਨੁੱਖ, ਜਦੋਂ ਕਿ ਯਾਕੋਬ ਤੰਬੂਆਂ ਵਿੱਚ ਘਰ ਰਹਿਣ ਵਿੱਚ ਸੰਤੁਸ਼ਟ ਸੀ।

28ਇਸਹਾਕ, ਜਿਸ ਨੂੰ ਜੰਗਲੀ ਖੇਡ ਦਾ ਸ਼ੌਕ ਸੀ, ਏਸਾਓ ਨੂੰ ਪਿਆਰ ਕਰਦਾ ਸੀ, ਪਰ ਰਿਬਕਾਹ ਯਾਕੋਬ ਨੂੰ ਪਿਆਰ ਕਰਦੀ ਸੀ।

29ਇੱਕ ਵਾਰ ਜਦੋਂ ਯਾਕੋਬ ਰੋਟੀ ਪਕਾ ਰਿਹਾ ਸੀ ਤਾਂ ਏਸਾਓ ਥੱਕ ਕੇ ਮੈਦਾਨ ਵਿੱਚੋਂ ਆਇਆ।

30ਏਸਾਓ ਨੇ ਯਾਕੋਬ ਨੂੰ ਕਿਹਾ, “ਛੇਤੀ, ਮੈਨੂੰ ਉਸ ਲਾਲ ਦਾਲ ਵਿੱਚੋਂ ਕੁਝ ਖਾਣ ਦਿਓ! ਮੈਂ ਭੁੱਖਾ ਹਾਂ!” ਇਸੇ ਕਰਕੇ ਉਸ ਦਾ ਨਾਮ ਅਦੋਮ ਕਿਹਾ ਜਾਂਦਾ ਹੈ।

31ਯਾਕੋਬ ਨੇ ਉੱਤਰ ਦਿੱਤਾ, “ਪਹਿਲਾਂ ਮੈਨੂੰ ਆਪਣਾ ਪਹਿਲੌਠਾ ਹੋਣ ਦਾ ਹੱਕ ਵੇਚ ਦੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.