ਉਤਪਤ 25

ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਹ ਸਨ। ਇਹ ਸਾਰੇ ਕਤੂਰਾਹ ਦੇ ਉੱਤਰਾਧਿਕਾਰੀ ਸਨ।

Genesis 25:4 (UKJV) And the sons of Midian; Ephah, and Epher, and Hanoch, and Abidah, and Eldaah. All these were the children of Keturah.

2ਉਸ ਨੇ ਉਸ ਤੋਂ ਜਿਮਰਾਨ, ਯੋਕਸ਼ਾਨ, ਮਦਾਨ, ਮਿਦਯਾਨ, ਇਸ਼ਬਾਕ ਅਤੇ ਸ਼ੂਆਹ ਨੂੰ ਜਨਮ ਦਿੱਤਾ।

3ਯੋਕਸ਼ਾਨ ਸ਼ਬਾ ਅਤੇ ਦਦਾਨ ਦਾ ਪਿਤਾ ਸੀ। ਦਦਾਨ ਦੇ ਉੱਤਰਾਧਿਕਾਰੀ ਆਸ਼ੂਰੀ, ਲੇਟੂਸ਼ੀ ਅਤੇ ਲੁਮਿਮ ਸਨ।

4ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਹ ਸਨ। ਇਹ ਸਾਰੇ ਕਤੂਰਾਹ ਦੇ ਉੱਤਰਾਧਿਕਾਰੀ ਸਨ।

5ਅਬਰਾਹਾਮ ਨੇ ਆਪਣਾ ਸਭ ਕੁਝ ਇਸਹਾਕ ਲਈ ਛੱਡ ਦਿੱਤਾ।

6ਪਰ ਜਦੋਂ ਅਬਰਾਹਾਮ ਜੀਉਂਦਾ ਸੀ ਤਾਂ ਉਸ ਨੇ ਆਪਣੀਆਂ ਰਖੇਲਾਂ ਦੇ ਪੁੱਤਰਾਂ ਨੂੰ ਤੋਹਫ਼ੇ ਦਿੱਤੇ ਅਤੇ ਉਹਨਾਂ ਨੂੰ ਆਪਣੇ ਪੁੱਤਰ ਇਸਹਾਕ ਤੋਂ ਪੂਰਬ ਦੇ ਦੇਸ਼ ਵਿੱਚ ਭੇਜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.