32ਉਸ ਦਿਨ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਬਾਰੇ ਦੱਸਿਆ ਜੋ ਉਹਨਾਂ ਨੇ ਪੁੱਟਿਆ ਸੀ। ਉਹਨਾਂ ਨੇ ਕਿਹਾ, “ਸਾਨੂੰ ਪਾਣੀ ਮਿਲ ਗਿਆ ਹੈ!”
33ਉਸ ਨੇ ਉਸ ਦਾ ਨਾਮ ਸ਼ਿਬਆਹ ਰੱਖਿਆ ਅਤੇ ਅੱਜ ਤੱਕ ਉਸ ਨਗਰ ਦਾ ਨਾਮ ਬੇਰਸ਼ੇਬਾ ਹੈ।
34ਜਦੋਂ ਏਸਾਓ ਚਾਲੀ ਸਾਲਾਂ ਦਾ ਹੋਇਆ ਤਾਂ ਉਸ ਨੇ ਹਿੱਤੀ ਬੇਰੀ ਦੀ ਧੀ ਯਹੂਦਿਥ ਨਾਲ ਵਿਆਹ ਕੀਤਾ ਅਤੇ ਏਲੋਨ ਹਿੱਤਾਈ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ।
35ਉਹ ਇਸਹਾਕ ਅਤੇ ਰਿਬਕਾਹ ਲਈ ਸੋਗ ਦਾ ਕਾਰਨ ਸਨ।