ਉਤਪਤ 26

ਉਸ ਦਿਨ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਬਾਰੇ ਦੱਸਿਆ ਜੋ ਉਹਨਾਂ ਨੇ ਪੁੱਟਿਆ ਸੀ। ਉਹਨਾਂ ਨੇ ਕਿਹਾ, “ਸਾਨੂੰ ਪਾਣੀ ਮਿਲ ਗਿਆ ਹੈ!”

Genesis 26:32 (UKJV) And it came to pass the same day, that Isaac's servants came, and told him concerning the well which they had dug, and said unto him, We have found water.

30ਤਦ ਇਸਹਾਕ ਨੇ ਉਹਨਾਂ ਲਈ ਦਾਵਤ ਕੀਤੀ ਅਤੇ ਉਹਨਾਂ ਨੇ ਖਾਧਾ ਪੀਤਾ।

31ਅਗਲੀ ਸਵੇਰ ਮਨੁੱਖਾਂ ਨੇ ਇੱਕ-ਦੂਜੇ ਨਾਲ ਸਹੁੰ ਖਾਧੀ। ਤਦ ਇਸਹਾਕ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਭੇਜਿਆ ਅਤੇ ਉਹ ਸ਼ਾਂਤੀ ਨਾਲ ਚਲੇ ਗਏ।

32ਉਸ ਦਿਨ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਬਾਰੇ ਦੱਸਿਆ ਜੋ ਉਹਨਾਂ ਨੇ ਪੁੱਟਿਆ ਸੀ। ਉਹਨਾਂ ਨੇ ਕਿਹਾ, “ਸਾਨੂੰ ਪਾਣੀ ਮਿਲ ਗਿਆ ਹੈ!”

33ਉਸ ਨੇ ਉਸ ਦਾ ਨਾਮ ਸ਼ਿਬਆਹ ਰੱਖਿਆ ਅਤੇ ਅੱਜ ਤੱਕ ਉਸ ਨਗਰ ਦਾ ਨਾਮ ਬੇਰਸ਼ੇਬਾ ਹੈ।

34ਜਦੋਂ ਏਸਾਓ ਚਾਲੀ ਸਾਲਾਂ ਦਾ ਹੋਇਆ ਤਾਂ ਉਸ ਨੇ ਹਿੱਤੀ ਬੇਰੀ ਦੀ ਧੀ ਯਹੂਦਿਥ ਨਾਲ ਵਿਆਹ ਕੀਤਾ ਅਤੇ ਏਲੋਨ ਹਿੱਤਾਈ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.