28ਉਹਨਾਂ ਨੇ ਜਵਾਬ ਦਿੱਤਾ, “ਅਸੀਂ ਸਾਫ਼ ਦੇਖਿਆ ਹੈ ਕਿ ਯਾਹਵੇਹ ਤੇਰੇ ਨਾਲ ਸੀ ਇਸ ਲਈ ਅਸੀਂ ਕਿਹਾ, ‘ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸਹੁੰ ਦਾ ਇਕਰਾਰਨਾਮਾ ਹੋਣਾ ਚਾਹੀਦਾ ਹੈ’ ਅਸੀਂ ਤੇਰੇ ਨਾਲ ਇੱਕ ਨੇਮ ਬੰਨ੍ਹੀਏ।
29ਕਿ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰੇਗਾ, ਜਿਵੇਂ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਪਰ ਤੇਰੇ ਨਾਲ ਸਦਾ ਚੰਗਾ ਸਲੂਕ ਕੀਤਾ, ਤੈਨੂੰ ਸ਼ਾਂਤੀ ਨਾਲ ਵਿਦਾ ਕੀਤਾ ਅਤੇ ਹੁਣ ਤੁਸੀਂ ਯਾਹਵੇਹ ਵੱਲੋ ਮੁਬਾਰਕ ਹੋ।”
30ਤਦ ਇਸਹਾਕ ਨੇ ਉਹਨਾਂ ਲਈ ਦਾਵਤ ਕੀਤੀ ਅਤੇ ਉਹਨਾਂ ਨੇ ਖਾਧਾ ਪੀਤਾ।
31ਅਗਲੀ ਸਵੇਰ ਮਨੁੱਖਾਂ ਨੇ ਇੱਕ-ਦੂਜੇ ਨਾਲ ਸਹੁੰ ਖਾਧੀ। ਤਦ ਇਸਹਾਕ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਭੇਜਿਆ ਅਤੇ ਉਹ ਸ਼ਾਂਤੀ ਨਾਲ ਚਲੇ ਗਏ।
32ਉਸ ਦਿਨ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਬਾਰੇ ਦੱਸਿਆ ਜੋ ਉਹਨਾਂ ਨੇ ਪੁੱਟਿਆ ਸੀ। ਉਹਨਾਂ ਨੇ ਕਿਹਾ, “ਸਾਨੂੰ ਪਾਣੀ ਮਿਲ ਗਿਆ ਹੈ!”