ਉਤਪਤ 26

ਕਿ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰੇਗਾ, ਜਿਵੇਂ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਪਰ ਤੇਰੇ ਨਾਲ ਸਦਾ ਚੰਗਾ ਸਲੂਕ ਕੀਤਾ, ਤੈਨੂੰ ਸ਼ਾਂਤੀ ਨਾਲ ਵਿਦਾ ਕੀਤਾ ਅਤੇ ਹੁਣ ਤੁਸੀਂ ਯਾਹਵੇਹ ਵੱਲੋ ਮੁਬਾਰਕ ਹੋ।”

Genesis 26:29 (UKJV) That you will do us no hurt, as we have not touched you, and as we have done unto you nothing but good, and have sent you away in peace: you are now the blessed of the LORD.

27ਇਸਹਾਕ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੇਰੇ ਕੋਲ ਕਿਉਂ ਆਏ ਹੋ ਜਦੋਂ ਤੁਸੀਂ ਮੇਰੇ ਨਾਲ ਵੈਰ ਕੀਤਾ ਅਤੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ ਸੀ?”

28ਉਹਨਾਂ ਨੇ ਜਵਾਬ ਦਿੱਤਾ, “ਅਸੀਂ ਸਾਫ਼ ਦੇਖਿਆ ਹੈ ਕਿ ਯਾਹਵੇਹ ਤੇਰੇ ਨਾਲ ਸੀ ਇਸ ਲਈ ਅਸੀਂ ਕਿਹਾ, ‘ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸਹੁੰ ਦਾ ਇਕਰਾਰਨਾਮਾ ਹੋਣਾ ਚਾਹੀਦਾ ਹੈ’ ਅਸੀਂ ਤੇਰੇ ਨਾਲ ਇੱਕ ਨੇਮ ਬੰਨ੍ਹੀਏ।

29ਕਿ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰੇਗਾ, ਜਿਵੇਂ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਪਰ ਤੇਰੇ ਨਾਲ ਸਦਾ ਚੰਗਾ ਸਲੂਕ ਕੀਤਾ, ਤੈਨੂੰ ਸ਼ਾਂਤੀ ਨਾਲ ਵਿਦਾ ਕੀਤਾ ਅਤੇ ਹੁਣ ਤੁਸੀਂ ਯਾਹਵੇਹ ਵੱਲੋ ਮੁਬਾਰਕ ਹੋ।”

30ਤਦ ਇਸਹਾਕ ਨੇ ਉਹਨਾਂ ਲਈ ਦਾਵਤ ਕੀਤੀ ਅਤੇ ਉਹਨਾਂ ਨੇ ਖਾਧਾ ਪੀਤਾ।

31ਅਗਲੀ ਸਵੇਰ ਮਨੁੱਖਾਂ ਨੇ ਇੱਕ-ਦੂਜੇ ਨਾਲ ਸਹੁੰ ਖਾਧੀ। ਤਦ ਇਸਹਾਕ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਭੇਜਿਆ ਅਤੇ ਉਹ ਸ਼ਾਂਤੀ ਨਾਲ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.