ਉਤਪਤ 26

ਇਸਹਾਕ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੇਰੇ ਕੋਲ ਕਿਉਂ ਆਏ ਹੋ ਜਦੋਂ ਤੁਸੀਂ ਮੇਰੇ ਨਾਲ ਵੈਰ ਕੀਤਾ ਅਤੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ ਸੀ?”

Genesis 26:27 (UKJV) And Isaac said unto them, Wherefore come all of you to me, seeing all of you hate me, and have sent me away from you?

25ਇਸਹਾਕ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਿਆ। ਉੱਥੇ ਉਸ ਨੇ ਆਪਣਾ ਤੰਬੂ ਲਾਇਆ ਅਤੇ ਉੱਥੇ ਉਸ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ।

26ਇਸ ਦੌਰਾਨ ਅਬੀਮੇਲੇਕ ਗਰਾਰ ਤੋਂ ਉਸ ਦੇ ਕੋਲ ਆਹੂਜ਼ਾਥ ਆਪਣੇ ਨਿਜੀ ਸਲਾਹਕਾਰ ਅਤੇ ਉਸ ਦੀਆਂ ਫ਼ੌਜਾਂ ਦਾ ਸੈਨਾਪਤੀ ਫੀਕੋਲ ਨਾਲ ਆਇਆ ਸੀ।

27ਇਸਹਾਕ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੇਰੇ ਕੋਲ ਕਿਉਂ ਆਏ ਹੋ ਜਦੋਂ ਤੁਸੀਂ ਮੇਰੇ ਨਾਲ ਵੈਰ ਕੀਤਾ ਅਤੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ ਸੀ?”

28ਉਹਨਾਂ ਨੇ ਜਵਾਬ ਦਿੱਤਾ, “ਅਸੀਂ ਸਾਫ਼ ਦੇਖਿਆ ਹੈ ਕਿ ਯਾਹਵੇਹ ਤੇਰੇ ਨਾਲ ਸੀ ਇਸ ਲਈ ਅਸੀਂ ਕਿਹਾ, ‘ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸਹੁੰ ਦਾ ਇਕਰਾਰਨਾਮਾ ਹੋਣਾ ਚਾਹੀਦਾ ਹੈ’ ਅਸੀਂ ਤੇਰੇ ਨਾਲ ਇੱਕ ਨੇਮ ਬੰਨ੍ਹੀਏ।

29ਕਿ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰੇਗਾ, ਜਿਵੇਂ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਪਰ ਤੇਰੇ ਨਾਲ ਸਦਾ ਚੰਗਾ ਸਲੂਕ ਕੀਤਾ, ਤੈਨੂੰ ਸ਼ਾਂਤੀ ਨਾਲ ਵਿਦਾ ਕੀਤਾ ਅਤੇ ਹੁਣ ਤੁਸੀਂ ਯਾਹਵੇਹ ਵੱਲੋ ਮੁਬਾਰਕ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.