23ਉੱਥੋਂ ਉਹ ਬੇਰਸ਼ੇਬਾ ਨੂੰ ਗਿਆ।
24ਉਸ ਰਾਤ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਹਾਂ ਇਸ ਲਈ ਨਾ ਡਰ ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਅਸੀਸ ਦਿਆਂਗਾ ਅਤੇ ਆਪਣੇ ਸੇਵਕ ਅਬਰਾਹਾਮ ਦੀ ਖ਼ਾਤਰ ਤੇਰੀ ਔਲਾਦ ਦੀ ਗਿਣਤੀ ਵਧਾਵਾਂਗਾ।”
25ਇਸਹਾਕ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਿਆ। ਉੱਥੇ ਉਸ ਨੇ ਆਪਣਾ ਤੰਬੂ ਲਾਇਆ ਅਤੇ ਉੱਥੇ ਉਸ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ।
26ਇਸ ਦੌਰਾਨ ਅਬੀਮੇਲੇਕ ਗਰਾਰ ਤੋਂ ਉਸ ਦੇ ਕੋਲ ਆਹੂਜ਼ਾਥ ਆਪਣੇ ਨਿਜੀ ਸਲਾਹਕਾਰ ਅਤੇ ਉਸ ਦੀਆਂ ਫ਼ੌਜਾਂ ਦਾ ਸੈਨਾਪਤੀ ਫੀਕੋਲ ਨਾਲ ਆਇਆ ਸੀ।
27ਇਸਹਾਕ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੇਰੇ ਕੋਲ ਕਿਉਂ ਆਏ ਹੋ ਜਦੋਂ ਤੁਸੀਂ ਮੇਰੇ ਨਾਲ ਵੈਰ ਕੀਤਾ ਅਤੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ ਸੀ?”