ਉਤਪਤ 26

ਉਸ ਰਾਤ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਹਾਂ ਇਸ ਲਈ ਨਾ ਡਰ ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਅਸੀਸ ਦਿਆਂਗਾ ਅਤੇ ਆਪਣੇ ਸੇਵਕ ਅਬਰਾਹਾਮ ਦੀ ਖ਼ਾਤਰ ਤੇਰੀ ਔਲਾਦ ਦੀ ਗਿਣਤੀ ਵਧਾਵਾਂਗਾ।”

Genesis 26:24 (UKJV) And the LORD appeared unto him the same night, and said, I am the God of Abraham your father: fear not, for I am with you, and will bless you, and multiply your seed for my servant Abraham's sake.

22ਉਹ ਉੱਥੋਂ ਅੱਗੇ ਤੁਰਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਕਿਸੇ ਨੇ ਉਸ ਉੱਤੇ ਝਗੜਾ ਨਾ ਕੀਤਾ। ਉਸਨੇ ਇਸਦਾ ਨਾਮ ਰਹੋਬੋਥ ਰੱਖਿਆ, “ਹੁਣ ਯਾਹਵੇਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ।”

23ਉੱਥੋਂ ਉਹ ਬੇਰਸ਼ੇਬਾ ਨੂੰ ਗਿਆ।

24ਉਸ ਰਾਤ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਹਾਂ ਇਸ ਲਈ ਨਾ ਡਰ ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਅਸੀਸ ਦਿਆਂਗਾ ਅਤੇ ਆਪਣੇ ਸੇਵਕ ਅਬਰਾਹਾਮ ਦੀ ਖ਼ਾਤਰ ਤੇਰੀ ਔਲਾਦ ਦੀ ਗਿਣਤੀ ਵਧਾਵਾਂਗਾ।”

25ਇਸਹਾਕ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਿਆ। ਉੱਥੇ ਉਸ ਨੇ ਆਪਣਾ ਤੰਬੂ ਲਾਇਆ ਅਤੇ ਉੱਥੇ ਉਸ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ।

26ਇਸ ਦੌਰਾਨ ਅਬੀਮੇਲੇਕ ਗਰਾਰ ਤੋਂ ਉਸ ਦੇ ਕੋਲ ਆਹੂਜ਼ਾਥ ਆਪਣੇ ਨਿਜੀ ਸਲਾਹਕਾਰ ਅਤੇ ਉਸ ਦੀਆਂ ਫ਼ੌਜਾਂ ਦਾ ਸੈਨਾਪਤੀ ਫੀਕੋਲ ਨਾਲ ਆਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.