ਉਤਪਤ 26

ਜਦੋਂ ਉਸ ਸਥਾਨ ਦੇ ਮਨੁੱਖਾਂ ਨੇ ਉਸ ਤੋਂ ਉਸ ਦੀ ਪਤਨੀ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ, “ਇਹ ਮੇਰੀ ਭੈਣ ਹੈ,” ਕਿਉਂਕਿ ਉਹ ਇਹ ਕਹਿਣ ਤੋਂ ਡਰਦਾ ਸੀ, “ਉਹ ਮੇਰੀ ਪਤਨੀ ਹੈ।” ਉਸਨੇ ਸੋਚਿਆ, “ਇਸ ਸਥਾਨ ਦੇ ਲੋਕ ਸ਼ਾਇਦ ਰਿਬਕਾਹ ਦੇ ਕਾਰਨ ਮੈਨੂੰ ਮਾਰ ਦੇਣਗੇ, ਕਿਉਂਕਿ ਉਹ ਵੇਖਣ ਵਿੱਚ ਸੋਹਣੀ ਸੀ।”

Genesis 26:7 (UKJV) And the men of the place asked him of his wife; and he said, She is my sister: for he feared to say, She is my wife; lest, said he, the men of the place should kill me for Rebekah; because she was fair to look upon.

5ਕਿਉਂਕਿ ਅਬਰਾਹਾਮ ਨੇ ਮੇਰੀ ਆਗਿਆ ਮੰਨੀ ਅਤੇ ਉਹ ਸਭ ਕੁਝ ਕੀਤਾ ਜੋ ਮੈਂ ਚਾਹੁੰਦਾ ਸੀ, ਉਹ ਮੇਰੇ ਹੁਕਮਾਂ ਅਤੇ ਮੇਰੀਆਂ ਹਿਦਾਇਤਾਂ ਦੀ ਪਾਲਣਾ ਕਰਦਾ ਸੀ।”

6ਇਸ ਲਈ ਇਸਹਾਕ ਗਰਾਰ ਵਿੱਚ ਰਿਹਾ।

7ਜਦੋਂ ਉਸ ਸਥਾਨ ਦੇ ਮਨੁੱਖਾਂ ਨੇ ਉਸ ਤੋਂ ਉਸ ਦੀ ਪਤਨੀ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ, “ਇਹ ਮੇਰੀ ਭੈਣ ਹੈ,” ਕਿਉਂਕਿ ਉਹ ਇਹ ਕਹਿਣ ਤੋਂ ਡਰਦਾ ਸੀ, “ਉਹ ਮੇਰੀ ਪਤਨੀ ਹੈ।” ਉਸਨੇ ਸੋਚਿਆ, “ਇਸ ਸਥਾਨ ਦੇ ਲੋਕ ਸ਼ਾਇਦ ਰਿਬਕਾਹ ਦੇ ਕਾਰਨ ਮੈਨੂੰ ਮਾਰ ਦੇਣਗੇ, ਕਿਉਂਕਿ ਉਹ ਵੇਖਣ ਵਿੱਚ ਸੋਹਣੀ ਸੀ।”

8ਜਦੋਂ ਇਸਹਾਕ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਫ਼ਲਿਸਤੀਆਂ ਦੇ ਰਾਜੇ ਅਬੀਮੇਲੇਕ ਨੇ ਖਿੜਕੀ ਵਿੱਚੋਂ ਹੇਠਾਂ ਤੱਕਿਆ ਅਤੇ ਇਸਹਾਕ ਨੂੰ ਆਪਣੀ ਪਤਨੀ ਰਿਬਕਾਹ ਨੂੰ ਪਿਆਰ ਕਰਦੇ ਵੇਖਿਆ।

9ਤਾਂ ਅਬੀਮੇਲੇਕ ਨੇ ਇਸਹਾਕ ਨੂੰ ਸੱਦ ਕੇ ਕਿਹਾ, “ਉਹ ਸੱਚ-ਮੁੱਚ ਤੇਰੀ ਪਤਨੀ ਹੈ! ਤੂੰ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ?’ ” ਇਸਹਾਕ ਨੇ ਉਸ ਨੂੰ ਉੱਤਰ ਦਿੱਤਾ, “ਕਿਉਂਕਿ ਮੈਂ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.