ਉਤਪਤ 26

ਕਿਉਂਕਿ ਅਬਰਾਹਾਮ ਨੇ ਮੇਰੀ ਆਗਿਆ ਮੰਨੀ ਅਤੇ ਉਹ ਸਭ ਕੁਝ ਕੀਤਾ ਜੋ ਮੈਂ ਚਾਹੁੰਦਾ ਸੀ, ਉਹ ਮੇਰੇ ਹੁਕਮਾਂ ਅਤੇ ਮੇਰੀਆਂ ਹਿਦਾਇਤਾਂ ਦੀ ਪਾਲਣਾ ਕਰਦਾ ਸੀ।”

Genesis 26:5 (UKJV) Because that Abraham obeyed my voice, and kept my charge, my commandments, my statutes, and my laws.

3ਇਸ ਦੇਸ਼ ਵਿੱਚ ਥੋੜਾ ਚਿਰ ਠਹਿਰੋ ਤਾਂ ਮੈਂ ਤੇਰੇ ਨਾਲ ਰਹਾਂਗਾ ਅਤੇ ਤੈਨੂੰ ਅਸੀਸ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀ ਧਰਤੀ ਦਿਆਂਗਾ ਅਤੇ ਉਸ ਸਹੁੰ ਨੂੰ ਪੱਕਾ ਕਰਾਂਗਾ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ।

4ਮੈਂ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿਆਂਗਾ ਅਤੇ ਉਹਨਾਂ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਸੰਤਾਨ ਦੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ,

5ਕਿਉਂਕਿ ਅਬਰਾਹਾਮ ਨੇ ਮੇਰੀ ਆਗਿਆ ਮੰਨੀ ਅਤੇ ਉਹ ਸਭ ਕੁਝ ਕੀਤਾ ਜੋ ਮੈਂ ਚਾਹੁੰਦਾ ਸੀ, ਉਹ ਮੇਰੇ ਹੁਕਮਾਂ ਅਤੇ ਮੇਰੀਆਂ ਹਿਦਾਇਤਾਂ ਦੀ ਪਾਲਣਾ ਕਰਦਾ ਸੀ।”

6ਇਸ ਲਈ ਇਸਹਾਕ ਗਰਾਰ ਵਿੱਚ ਰਿਹਾ।

7ਜਦੋਂ ਉਸ ਸਥਾਨ ਦੇ ਮਨੁੱਖਾਂ ਨੇ ਉਸ ਤੋਂ ਉਸ ਦੀ ਪਤਨੀ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ, “ਇਹ ਮੇਰੀ ਭੈਣ ਹੈ,” ਕਿਉਂਕਿ ਉਹ ਇਹ ਕਹਿਣ ਤੋਂ ਡਰਦਾ ਸੀ, “ਉਹ ਮੇਰੀ ਪਤਨੀ ਹੈ।” ਉਸਨੇ ਸੋਚਿਆ, “ਇਸ ਸਥਾਨ ਦੇ ਲੋਕ ਸ਼ਾਇਦ ਰਿਬਕਾਹ ਦੇ ਕਾਰਨ ਮੈਨੂੰ ਮਾਰ ਦੇਣਗੇ, ਕਿਉਂਕਿ ਉਹ ਵੇਖਣ ਵਿੱਚ ਸੋਹਣੀ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.