13ਉਸ ਦੀ ਮਾਤਾ ਨੇ ਉਹ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਉੱਤੇ ਸਰਾਪ ਪਵੇ। ਬੱਸ ਉਹੀ ਕਰ ਜੋ ਮੈਂ ਕਹਿੰਦੀ ਹਾਂ, ਜਾ ਕੇ ਮੇਰੇ ਲਈ ਉਹਨਾਂ ਨੂੰ ਲਿਆ।”
14ਤਾਂ ਉਹ ਗਿਆ ਅਤੇ ਉਹਨਾਂ ਨੂੰ ਲੈ ਕੇ ਆਪਣੀ ਮਾਤਾ ਕੋਲ ਲਿਆਇਆ ਅਤੇ ਉਸ ਨੇ ਕੁਝ ਸੁਆਦਲਾ ਭੋਜਨ ਤਿਆਰ ਕੀਤਾ ਜਿਵੇਂ ਉਹ ਦੇ ਪਿਤਾ ਨੂੰ ਪਸੰਦ ਸੀ।
15ਤਦ ਰਿਬਕਾਹ ਨੇ ਆਪਣੇ ਵੱਡੇ ਪੁੱਤਰ ਏਸਾਓ ਦੇ ਸਭ ਤੋਂ ਚੰਗੇ ਕੱਪੜੇ ਜੋ ਉਸ ਦੇ ਘਰ ਵਿੱਚ ਸਨ ਲੈ ਲਏ ਅਤੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਪਹਿਨਾਏ।
16ਉਸ ਨੇ ਉਹ ਦੇ ਹੱਥ ਅਤੇ ਉਸ ਦੀ ਗਰਦਨ ਦਾ ਮੁਲਾਇਮ ਹਿੱਸਾ ਬੱਕਰੇ ਦੀ ਖੱਲ ਨਾਲ ਢੱਕ ਲਿਆ।
17ਤਦ ਉਸ ਨੇ ਆਪਣੇ ਪੁੱਤਰ ਯਾਕੋਬ ਨੂੰ ਉਹ ਸੁਆਦਲਾ ਭੋਜਨ ਅਤੇ ਰੋਟੀ ਜੋ ਉਸ ਨੇ ਬਣਾਈ ਸੀ ਦੇ ਦਿੱਤੀ।