ਉਤਪਤ 27

ਉਸ ਦੀ ਮਾਤਾ ਨੇ ਉਹ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਉੱਤੇ ਸਰਾਪ ਪਵੇ। ਬੱਸ ਉਹੀ ਕਰ ਜੋ ਮੈਂ ਕਹਿੰਦੀ ਹਾਂ, ਜਾ ਕੇ ਮੇਰੇ ਲਈ ਉਹਨਾਂ ਨੂੰ ਲਿਆ।”

Genesis 27:13 (UKJV) And his mother said unto him, Upon me be your curse, my son: only obey my voice, and go fetch me them.

11ਯਾਕੋਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ, “ਪਰ ਮੇਰਾ ਭਰਾ ਏਸਾਓ ਇੱਕ ਜੱਤਵਾਲਾ ਮਨੁੱਖ ਹੈ ਜਦੋਂ ਕਿ ਮੇਰੀ ਚਮੜੀ ਨਰਮ ਹੈ।

12ਜੇ ਮੇਰਾ ਪਿਤਾ ਮੈਨੂੰ ਛੂਹ ਲਵੇ ਤਾਂ ਕੀ ਹੋਵੇਗਾ? ਮੈਂ ਉਸਨੂੰ ਧੋਖਾ ਦੇ ਰਿਹਾ ਜਾਪਦਾ ਹਾਂ ਅਤੇ ਅਸੀਸ ਦੀ ਬਜਾਏ ਆਪਣੇ ਆਪ ਉੱਤੇ ਸਰਾਪ ਲਿਆਵਾਂਗਾ।”

13ਉਸ ਦੀ ਮਾਤਾ ਨੇ ਉਹ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਉੱਤੇ ਸਰਾਪ ਪਵੇ। ਬੱਸ ਉਹੀ ਕਰ ਜੋ ਮੈਂ ਕਹਿੰਦੀ ਹਾਂ, ਜਾ ਕੇ ਮੇਰੇ ਲਈ ਉਹਨਾਂ ਨੂੰ ਲਿਆ।”

14ਤਾਂ ਉਹ ਗਿਆ ਅਤੇ ਉਹਨਾਂ ਨੂੰ ਲੈ ਕੇ ਆਪਣੀ ਮਾਤਾ ਕੋਲ ਲਿਆਇਆ ਅਤੇ ਉਸ ਨੇ ਕੁਝ ਸੁਆਦਲਾ ਭੋਜਨ ਤਿਆਰ ਕੀਤਾ ਜਿਵੇਂ ਉਹ ਦੇ ਪਿਤਾ ਨੂੰ ਪਸੰਦ ਸੀ।

15ਤਦ ਰਿਬਕਾਹ ਨੇ ਆਪਣੇ ਵੱਡੇ ਪੁੱਤਰ ਏਸਾਓ ਦੇ ਸਭ ਤੋਂ ਚੰਗੇ ਕੱਪੜੇ ਜੋ ਉਸ ਦੇ ਘਰ ਵਿੱਚ ਸਨ ਲੈ ਲਏ ਅਤੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਪਹਿਨਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.