9ਇੱਜੜ ਵਿੱਚ ਜਾ ਕੇ ਮੇਰੇ ਕੋਲ ਪਸੰਦੀਦਾ ਬੱਕਰੀ ਦੇ ਦੋ ਮੇਮਣੇ ਲਿਆ, ਤਾਂ ਜੋ ਮੈਂ ਤੇਰੇ ਪਿਤਾ ਲਈ ਕੁਝ ਸੁਆਦਲਾ ਭੋਜਨ ਤਿਆਰ ਕਰ ਸਕਾਂ, ਜਿਵੇਂ ਉਹ ਪਸੰਦ ਕਰਦੇ ਹਨ।
10ਫੇਰ ਆਪਣੇ ਪਿਤਾ ਕੋਲ ਲੈ ਕੇ ਜਾਵੀਂ ਤਾਂ ਜੋ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵੇ।”
11ਯਾਕੋਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ, “ਪਰ ਮੇਰਾ ਭਰਾ ਏਸਾਓ ਇੱਕ ਜੱਤਵਾਲਾ ਮਨੁੱਖ ਹੈ ਜਦੋਂ ਕਿ ਮੇਰੀ ਚਮੜੀ ਨਰਮ ਹੈ।
12ਜੇ ਮੇਰਾ ਪਿਤਾ ਮੈਨੂੰ ਛੂਹ ਲਵੇ ਤਾਂ ਕੀ ਹੋਵੇਗਾ? ਮੈਂ ਉਸਨੂੰ ਧੋਖਾ ਦੇ ਰਿਹਾ ਜਾਪਦਾ ਹਾਂ ਅਤੇ ਅਸੀਸ ਦੀ ਬਜਾਏ ਆਪਣੇ ਆਪ ਉੱਤੇ ਸਰਾਪ ਲਿਆਵਾਂਗਾ।”
13ਉਸ ਦੀ ਮਾਤਾ ਨੇ ਉਹ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਉੱਤੇ ਸਰਾਪ ਪਵੇ। ਬੱਸ ਉਹੀ ਕਰ ਜੋ ਮੈਂ ਕਹਿੰਦੀ ਹਾਂ, ਜਾ ਕੇ ਮੇਰੇ ਲਈ ਉਹਨਾਂ ਨੂੰ ਲਿਆ।”