7‘ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਾਹਵੇਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ।’
8ਹੁਣ, ਹੇ ਮੇਰੇ ਪੁੱਤਰ, ਧਿਆਨ ਨਾਲ ਮੇਰੀ ਗੱਲ ਸੁਣ ਅਤੇ ਉਹੀ ਕਰ ਜੋ ਮੈਂ ਤੈਨੂੰ ਦੱਸਦੀ ਹਾਂ।
9ਇੱਜੜ ਵਿੱਚ ਜਾ ਕੇ ਮੇਰੇ ਕੋਲ ਪਸੰਦੀਦਾ ਬੱਕਰੀ ਦੇ ਦੋ ਮੇਮਣੇ ਲਿਆ, ਤਾਂ ਜੋ ਮੈਂ ਤੇਰੇ ਪਿਤਾ ਲਈ ਕੁਝ ਸੁਆਦਲਾ ਭੋਜਨ ਤਿਆਰ ਕਰ ਸਕਾਂ, ਜਿਵੇਂ ਉਹ ਪਸੰਦ ਕਰਦੇ ਹਨ।
10ਫੇਰ ਆਪਣੇ ਪਿਤਾ ਕੋਲ ਲੈ ਕੇ ਜਾਵੀਂ ਤਾਂ ਜੋ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵੇ।”
11ਯਾਕੋਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ, “ਪਰ ਮੇਰਾ ਭਰਾ ਏਸਾਓ ਇੱਕ ਜੱਤਵਾਲਾ ਮਨੁੱਖ ਹੈ ਜਦੋਂ ਕਿ ਮੇਰੀ ਚਮੜੀ ਨਰਮ ਹੈ।