5ਜਦੋਂ ਇਸਹਾਕ ਨੇ ਆਪਣੇ ਪੁੱਤਰ ਏਸਾਓ ਨਾਲ ਗੱਲ ਕੀਤੀ ਅਤੇ ਰਿਬਕਾਹ ਸੁਣ ਰਹੀ ਸੀ। ਜਦੋਂ ਏਸਾਓ ਸ਼ਿਕਾਰ ਖੇਡਣ ਅਤੇ ਇਸਨੂੰ ਵਾਪਸ ਲਿਆਉਣ ਲਈ ਮੈਦਾਨ ਵੱਲ ਚਲਾ ਗਿਆ,
6ਰਿਬਕਾਹ ਨੇ ਆਪਣੇ ਪੁੱਤਰ ਯਾਕੋਬ ਨੂੰ ਕਿਹਾ, “ਵੇਖ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਕਹਿੰਦੇ ਹੋਏ ਸੁਣਿਆ,
7‘ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਾਹਵੇਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ।’
8ਹੁਣ, ਹੇ ਮੇਰੇ ਪੁੱਤਰ, ਧਿਆਨ ਨਾਲ ਮੇਰੀ ਗੱਲ ਸੁਣ ਅਤੇ ਉਹੀ ਕਰ ਜੋ ਮੈਂ ਤੈਨੂੰ ਦੱਸਦੀ ਹਾਂ।
9ਇੱਜੜ ਵਿੱਚ ਜਾ ਕੇ ਮੇਰੇ ਕੋਲ ਪਸੰਦੀਦਾ ਬੱਕਰੀ ਦੇ ਦੋ ਮੇਮਣੇ ਲਿਆ, ਤਾਂ ਜੋ ਮੈਂ ਤੇਰੇ ਪਿਤਾ ਲਈ ਕੁਝ ਸੁਆਦਲਾ ਭੋਜਨ ਤਿਆਰ ਕਰ ਸਕਾਂ, ਜਿਵੇਂ ਉਹ ਪਸੰਦ ਕਰਦੇ ਹਨ।