ਉਤਪਤ 28

ਉਸ ਨੇ ਇੱਕ ਸੁਪਨਾ ਵੇਖਿਆ ਜਿਸ ਵਿੱਚ ਉਸ ਨੇ ਇੱਕ ਪੌੜੀ ਧਰਤੀ ਉੱਤੇ ਟਿਕੀ ਹੋਈ ਵੇਖੀ ਜਿਸ ਦੀ ਸਿਖਰ ਅਕਾਸ਼ ਤੱਕ ਸੀ ਅਤੇ ਪਰਮੇਸ਼ਵਰ ਦੇ ਦੂਤ ਉਸ ਉੱਤੇ ਚੜ੍ਹਦੇ ਅਤੇ ਉੱਤਰਦੇ ਸਨ।

Genesis 28:12 (UKJV) And he dreamed, and behold a ladder set up on the earth, and the top of it reached to heaven: and behold the angels of God ascending and descending on it.

10ਯਾਕੋਬ ਨੇ ਬੇਰਸ਼ੇਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲ ਪਿਆ।

11ਜਦੋਂ ਉਹ ਕਿਸੇ ਥਾਂ ਪਹੁੰਚਿਆ ਤਾਂ ਉਹ ਰਾਤ ਲਈ ਰੁਕ ਗਿਆ ਕਿਉਂਕਿ ਸੂਰਜ ਡੁੱਬ ਗਿਆ ਸੀ। ਉੱਥੇ ਇੱਕ ਪੱਥਰ ਲੈ ਕੇ ਉਸ ਨੇ ਆਪਣੇ ਸਿਰ ਹੇਠਾਂ ਰੱਖ ਲਿਆ ਅਤੇ ਸੌਣ ਲਈ ਲੇਟ ਗਿਆ।

12ਉਸ ਨੇ ਇੱਕ ਸੁਪਨਾ ਵੇਖਿਆ ਜਿਸ ਵਿੱਚ ਉਸ ਨੇ ਇੱਕ ਪੌੜੀ ਧਰਤੀ ਉੱਤੇ ਟਿਕੀ ਹੋਈ ਵੇਖੀ ਜਿਸ ਦੀ ਸਿਖਰ ਅਕਾਸ਼ ਤੱਕ ਸੀ ਅਤੇ ਪਰਮੇਸ਼ਵਰ ਦੇ ਦੂਤ ਉਸ ਉੱਤੇ ਚੜ੍ਹਦੇ ਅਤੇ ਉੱਤਰਦੇ ਸਨ।

13ਵੇਖੋ, ਯਾਹਵੇਹ ਉਸ ਦੇ ਉੱਤੇ ਖੜ੍ਹਾ ਸੀ ਅਤੇ ਉਸਨੇ ਕਿਹਾ, “ਮੈਂ ਯਾਹਵੇਹ ਹਾਂ, ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਪਰਮੇਸ਼ਵਰ ਹਾਂ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਤੂੰ ਪਿਆ ਹੋਇਆ ਹੈ।

14ਤੇਰੀ ਸੰਤਾਨ ਧਰਤੀ ਦੀ ਧੂੜ ਵਾਂਗ ਹੋਵੇਗੀ, ਅਤੇ ਤੁਸੀਂ ਪੱਛਮ ਅਤੇ ਪੂਰਬ ਵੱਲ, ਉੱਤਰ ਅਤੇ ਦੱਖਣ ਵੱਲ ਫੈਲ ਜਾਵੋਗੇ। ਧਰਤੀ ਦੇ ਸਾਰੇ ਲੋਕ ਤੇਰੇ ਅਤੇ ਤੇਰੀ ਅੰਸ ਦੇ ਰਾਹੀਂ ਅਸੀਸ ਪਾਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.