ਉਤਪਤ 28

ਜਦੋਂ ਉਹ ਕਿਸੇ ਥਾਂ ਪਹੁੰਚਿਆ ਤਾਂ ਉਹ ਰਾਤ ਲਈ ਰੁਕ ਗਿਆ ਕਿਉਂਕਿ ਸੂਰਜ ਡੁੱਬ ਗਿਆ ਸੀ। ਉੱਥੇ ਇੱਕ ਪੱਥਰ ਲੈ ਕੇ ਉਸ ਨੇ ਆਪਣੇ ਸਿਰ ਹੇਠਾਂ ਰੱਖ ਲਿਆ ਅਤੇ ਸੌਣ ਲਈ ਲੇਟ ਗਿਆ।

Genesis 28:11 (UKJV) And he lighted upon a certain place, and tarried there all night, because the sun was set; and he took of the stones of that place, and put them for his pillows, and lay down in that place to sleep.

9ਇਸ ਲਈ ਏਸਾਓ ਇਸਮਾਏਲ ਕੋਲ ਗਿਆ ਅਤੇ ਉਸ ਨੇ ਨਬਾਯੋਥ ਦੀ ਭੈਣ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਮਹਲਥ ਨੂੰ ਆਪਣੇ ਨਾਲ ਲੈ ਆਇਆ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ।

10ਯਾਕੋਬ ਨੇ ਬੇਰਸ਼ੇਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲ ਪਿਆ।

11ਜਦੋਂ ਉਹ ਕਿਸੇ ਥਾਂ ਪਹੁੰਚਿਆ ਤਾਂ ਉਹ ਰਾਤ ਲਈ ਰੁਕ ਗਿਆ ਕਿਉਂਕਿ ਸੂਰਜ ਡੁੱਬ ਗਿਆ ਸੀ। ਉੱਥੇ ਇੱਕ ਪੱਥਰ ਲੈ ਕੇ ਉਸ ਨੇ ਆਪਣੇ ਸਿਰ ਹੇਠਾਂ ਰੱਖ ਲਿਆ ਅਤੇ ਸੌਣ ਲਈ ਲੇਟ ਗਿਆ।

12ਉਸ ਨੇ ਇੱਕ ਸੁਪਨਾ ਵੇਖਿਆ ਜਿਸ ਵਿੱਚ ਉਸ ਨੇ ਇੱਕ ਪੌੜੀ ਧਰਤੀ ਉੱਤੇ ਟਿਕੀ ਹੋਈ ਵੇਖੀ ਜਿਸ ਦੀ ਸਿਖਰ ਅਕਾਸ਼ ਤੱਕ ਸੀ ਅਤੇ ਪਰਮੇਸ਼ਵਰ ਦੇ ਦੂਤ ਉਸ ਉੱਤੇ ਚੜ੍ਹਦੇ ਅਤੇ ਉੱਤਰਦੇ ਸਨ।

13ਵੇਖੋ, ਯਾਹਵੇਹ ਉਸ ਦੇ ਉੱਤੇ ਖੜ੍ਹਾ ਸੀ ਅਤੇ ਉਸਨੇ ਕਿਹਾ, “ਮੈਂ ਯਾਹਵੇਹ ਹਾਂ, ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਪਰਮੇਸ਼ਵਰ ਹਾਂ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਤੂੰ ਪਿਆ ਹੋਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.