ਉਤਪਤ 28

ਇਸ ਲਈ ਏਸਾਓ ਇਸਮਾਏਲ ਕੋਲ ਗਿਆ ਅਤੇ ਉਸ ਨੇ ਨਬਾਯੋਥ ਦੀ ਭੈਣ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਮਹਲਥ ਨੂੰ ਆਪਣੇ ਨਾਲ ਲੈ ਆਇਆ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ।

Genesis 28:9 (UKJV) Then went Esau unto Ishmael, and took unto the wives which he had Mahalath the daughter of Ishmael Abraham's son, the sister of Nebajoth, to be his wife.

7ਅਤੇ ਯਾਕੋਬ ਨੇ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨ ਲਿਆ ਅਤੇ ਪਦਨ ਅਰਾਮ ਨੂੰ ਚਲਾ ਗਿਆ।

8ਤਦ ਏਸਾਓ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਿਤਾ ਇਸਹਾਕ ਨੂੰ ਕਨਾਨੀ ਔਰਤਾਂ ਕਿੰਨੀਆਂ ਬੁਰੀਆਂ ਲੱਗਦੀਆ ਸਨ।

9ਇਸ ਲਈ ਏਸਾਓ ਇਸਮਾਏਲ ਕੋਲ ਗਿਆ ਅਤੇ ਉਸ ਨੇ ਨਬਾਯੋਥ ਦੀ ਭੈਣ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਮਹਲਥ ਨੂੰ ਆਪਣੇ ਨਾਲ ਲੈ ਆਇਆ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ।

10ਯਾਕੋਬ ਨੇ ਬੇਰਸ਼ੇਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲ ਪਿਆ।

11ਜਦੋਂ ਉਹ ਕਿਸੇ ਥਾਂ ਪਹੁੰਚਿਆ ਤਾਂ ਉਹ ਰਾਤ ਲਈ ਰੁਕ ਗਿਆ ਕਿਉਂਕਿ ਸੂਰਜ ਡੁੱਬ ਗਿਆ ਸੀ। ਉੱਥੇ ਇੱਕ ਪੱਥਰ ਲੈ ਕੇ ਉਸ ਨੇ ਆਪਣੇ ਸਿਰ ਹੇਠਾਂ ਰੱਖ ਲਿਆ ਅਤੇ ਸੌਣ ਲਈ ਲੇਟ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.