1ਇਸ ਲਈ ਇਸਹਾਕ ਨੇ ਯਾਕੋਬ ਨੂੰ ਬੁਲਾਇਆ ਅਤੇ ਉਸ ਨੂੰ ਅਸੀਸ ਦਿੱਤੀ। ਫਿਰ ਉਸ ਨੇ ਉਸ ਨੂੰ ਹੁਕਮ ਦਿੱਤਾ, “ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀ।
2ਉੱਠ ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾ। ਉੱਥੇ ਆਪਣੇ ਲਈ ਆਪਣੀ ਮਾਤਾ ਦੇ ਭਰਾ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰ ਲੈ।
3ਸਰਵਸ਼ਕਤੀਮਾਨ ਪਰਮੇਸ਼ਵਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਫਲਦਾਇਕ ਬਣਾਵੇ ਅਤੇ ਤੇਰੀ ਗਿਣਤੀ ਵਿੱਚ ਵਾਧਾ ਕਰੇ ਜਦੋਂ ਤੱਕ ਤੁਸੀਂ ਲੋਕਾਂ ਦਾ ਸਮੂਹ ਨਹੀਂ ਬਣ ਜਾਂਦੇ।
4ਉਹ ਤੈਨੂੰ ਅਤੇ ਤੇਰੀ ਸੰਤਾਨ ਨੂੰ ਅਬਰਾਹਾਮ ਨੂੰ ਦਿੱਤੀ ਹੋਈ ਬਰਕਤ ਦੇਵੇ ਤਾਂ ਜੋ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਰਹਿ ਰਹੇ ਹੋ, ਜਿਹੜੀ ਧਰਤੀ ਪਰਮੇਸ਼ਵਰ ਨੇ ਅਬਰਾਹਾਮ ਨੂੰ ਦਿੱਤੀ ਸੀ।”