ਉਤਪਤ 28

ਤਦ ਇਸਹਾਕ ਨੇ ਯਾਕੋਬ ਨੂੰ ਆਪਣੇ ਰਾਹ ਵਿੱਚ ਭੇਜਿਆ ਅਤੇ ਉਹ ਪਦਨ ਅਰਾਮ ਵਿੱਚ ਅਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਗਿਆ ਜੋ ਰਿਬਕਾਹ ਦਾ ਭਰਾ ਸੀ ਜੋ ਯਾਕੋਬ ਅਤੇ ਏਸਾਓ ਦੀ ਮਾਤਾ ਸੀ।

Genesis 28:5 (UKJV) And Isaac sent away Jacob: and he went to Padanaram unto Laban, son of Bethuel the Syrian, the brother of Rebekah, Jacob's and Esau's mother.

3ਸਰਵਸ਼ਕਤੀਮਾਨ ਪਰਮੇਸ਼ਵਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਫਲਦਾਇਕ ਬਣਾਵੇ ਅਤੇ ਤੇਰੀ ਗਿਣਤੀ ਵਿੱਚ ਵਾਧਾ ਕਰੇ ਜਦੋਂ ਤੱਕ ਤੁਸੀਂ ਲੋਕਾਂ ਦਾ ਸਮੂਹ ਨਹੀਂ ਬਣ ਜਾਂਦੇ।

4ਉਹ ਤੈਨੂੰ ਅਤੇ ਤੇਰੀ ਸੰਤਾਨ ਨੂੰ ਅਬਰਾਹਾਮ ਨੂੰ ਦਿੱਤੀ ਹੋਈ ਬਰਕਤ ਦੇਵੇ ਤਾਂ ਜੋ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਰਹਿ ਰਹੇ ਹੋ, ਜਿਹੜੀ ਧਰਤੀ ਪਰਮੇਸ਼ਵਰ ਨੇ ਅਬਰਾਹਾਮ ਨੂੰ ਦਿੱਤੀ ਸੀ।”

5ਤਦ ਇਸਹਾਕ ਨੇ ਯਾਕੋਬ ਨੂੰ ਆਪਣੇ ਰਾਹ ਵਿੱਚ ਭੇਜਿਆ ਅਤੇ ਉਹ ਪਦਨ ਅਰਾਮ ਵਿੱਚ ਅਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਗਿਆ ਜੋ ਰਿਬਕਾਹ ਦਾ ਭਰਾ ਸੀ ਜੋ ਯਾਕੋਬ ਅਤੇ ਏਸਾਓ ਦੀ ਮਾਤਾ ਸੀ।

6ਹੁਣ ਏਸਾਓ ਨੂੰ ਪਤਾ ਲੱਗਾ ਕਿ ਇਸਹਾਕ ਨੇ ਯਾਕੋਬ ਨੂੰ ਬਰਕਤ ਦਿੱਤੀ ਸੀ ਅਤੇ ਉਸ ਨੂੰ ਉੱਥੋਂ ਪਤਨੀ ਲੈਣ ਲਈ ਪਦਨ ਅਰਾਮ ਵਿੱਚ ਭੇਜਿਆ ਸੀ ਅਤੇ ਜਦੋਂ ਉਸ ਨੇ ਉਸ ਨੂੰ ਬਰਕਤ ਦਿੱਤੀ ਤਾਂ ਉਸ ਨੇ ਉਸ ਨੂੰ ਹੁਕਮ ਦਿੱਤਾ, “ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀਂ।”

7ਅਤੇ ਯਾਕੋਬ ਨੇ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨ ਲਿਆ ਅਤੇ ਪਦਨ ਅਰਾਮ ਨੂੰ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.