ਉਤਪਤ 28

ਹੁਣ ਏਸਾਓ ਨੂੰ ਪਤਾ ਲੱਗਾ ਕਿ ਇਸਹਾਕ ਨੇ ਯਾਕੋਬ ਨੂੰ ਬਰਕਤ ਦਿੱਤੀ ਸੀ ਅਤੇ ਉਸ ਨੂੰ ਉੱਥੋਂ ਪਤਨੀ ਲੈਣ ਲਈ ਪਦਨ ਅਰਾਮ ਵਿੱਚ ਭੇਜਿਆ ਸੀ ਅਤੇ ਜਦੋਂ ਉਸ ਨੇ ਉਸ ਨੂੰ ਬਰਕਤ ਦਿੱਤੀ ਤਾਂ ਉਸ ਨੇ ਉਸ ਨੂੰ ਹੁਕਮ ਦਿੱਤਾ, “ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀਂ।”

Genesis 28:6 (UKJV) When Esau saw that Isaac had blessed Jacob, and sent him away to Padanaram, to take him a wife from thence; and that as he blessed him he gave him a charge, saying, You shall not take a wife of the daughters of Canaan;

4ਉਹ ਤੈਨੂੰ ਅਤੇ ਤੇਰੀ ਸੰਤਾਨ ਨੂੰ ਅਬਰਾਹਾਮ ਨੂੰ ਦਿੱਤੀ ਹੋਈ ਬਰਕਤ ਦੇਵੇ ਤਾਂ ਜੋ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਰਹਿ ਰਹੇ ਹੋ, ਜਿਹੜੀ ਧਰਤੀ ਪਰਮੇਸ਼ਵਰ ਨੇ ਅਬਰਾਹਾਮ ਨੂੰ ਦਿੱਤੀ ਸੀ।”

5ਤਦ ਇਸਹਾਕ ਨੇ ਯਾਕੋਬ ਨੂੰ ਆਪਣੇ ਰਾਹ ਵਿੱਚ ਭੇਜਿਆ ਅਤੇ ਉਹ ਪਦਨ ਅਰਾਮ ਵਿੱਚ ਅਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਗਿਆ ਜੋ ਰਿਬਕਾਹ ਦਾ ਭਰਾ ਸੀ ਜੋ ਯਾਕੋਬ ਅਤੇ ਏਸਾਓ ਦੀ ਮਾਤਾ ਸੀ।

6ਹੁਣ ਏਸਾਓ ਨੂੰ ਪਤਾ ਲੱਗਾ ਕਿ ਇਸਹਾਕ ਨੇ ਯਾਕੋਬ ਨੂੰ ਬਰਕਤ ਦਿੱਤੀ ਸੀ ਅਤੇ ਉਸ ਨੂੰ ਉੱਥੋਂ ਪਤਨੀ ਲੈਣ ਲਈ ਪਦਨ ਅਰਾਮ ਵਿੱਚ ਭੇਜਿਆ ਸੀ ਅਤੇ ਜਦੋਂ ਉਸ ਨੇ ਉਸ ਨੂੰ ਬਰਕਤ ਦਿੱਤੀ ਤਾਂ ਉਸ ਨੇ ਉਸ ਨੂੰ ਹੁਕਮ ਦਿੱਤਾ, “ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀਂ।”

7ਅਤੇ ਯਾਕੋਬ ਨੇ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨ ਲਿਆ ਅਤੇ ਪਦਨ ਅਰਾਮ ਨੂੰ ਚਲਾ ਗਿਆ।

8ਤਦ ਏਸਾਓ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਿਤਾ ਇਸਹਾਕ ਨੂੰ ਕਨਾਨੀ ਔਰਤਾਂ ਕਿੰਨੀਆਂ ਬੁਰੀਆਂ ਲੱਗਦੀਆ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.