14ਤਦ ਲਾਬਾਨ ਨੇ ਉਹ ਨੂੰ ਆਖਿਆ, ਤੂੰ ਮੇਰਾ ਆਪਣਾ ਮਾਸ ਅਤੇ ਲਹੂ ਹੈ। ਯਾਕੋਬ ਇੱਕ ਪੂਰਾ ਮਹੀਨਾ ਉਸ ਦੇ ਨਾਲ ਰਿਹਾ,
15ਲਾਬਾਨ ਨੇ ਯਾਕੋਬ ਨੂੰ ਕਿਹਾ, “ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ, ਕੀ ਤੂੰ ਮੇਰੇ ਲਈ ਮੁ਼ਫ਼ਤ ਕੰਮ ਕਰੇਂਗਾ? ਮੈਨੂੰ ਦੱਸ ਤੂੰ ਕੀ ਮਜ਼ਦੂਰੀ ਲਵੇਗਾ।”
16ਹੁਣ ਲਾਬਾਨ ਦੀਆਂ ਦੋ ਧੀਆਂ ਸਨ; ਵੱਡੀ ਦਾ ਨਾਮ ਲੇਆਹ ਸੀ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ।
17ਲੇਆਹ ਦੀਆਂ ਅੱਖਾਂ ਕਮਜ਼ੋਰ ਸਨ ਪਰ ਰਾਖ਼ੇਲ ਸੋਹਣੀ ਅਤੇ ਸੁੰਦਰ ਸੀ।
18ਯਾਕੋਬ ਨੂੰ ਰਾਖ਼ੇਲ ਨਾਲ ਪਿਆਰ ਸੀ ਅਤੇ ਉਸਨੇ ਕਿਹਾ, “ਤੇਰੀ ਛੋਟੀ ਧੀ ਰਾਖ਼ੇਲ ਦੇ ਬਦਲੇ ਮੈਂ ਸੱਤ ਸਾਲ ਤੇਰੇ ਲਈ ਕੰਮ ਕਰਾਂਗਾ।”