ਉਤਪਤ 29

ਲਾਬਾਨ ਨੇ ਯਾਕੋਬ ਨੂੰ ਕਿਹਾ, “ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ, ਕੀ ਤੂੰ ਮੇਰੇ ਲਈ ਮੁ਼ਫ਼ਤ ਕੰਮ ਕਰੇਂਗਾ? ਮੈਨੂੰ ਦੱਸ ਤੂੰ ਕੀ ਮਜ਼ਦੂਰੀ ਲਵੇਗਾ।”

Genesis 29:15 (UKJV) And Laban said unto Jacob, Because you are my brother, should you therefore serve me for nothing? tell me, what shall your wages be?

13ਜਿਵੇਂ ਹੀ ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੋਬ ਦੀ ਖ਼ਬਰ ਸੁਣੀ ਤਾਂ ਉਹ ਉਸ ਨੂੰ ਮਿਲਣ ਲਈ ਕਾਹਲਾ ਹੋਇਆ। ਉਸ ਨੇ ਉਸ ਨੂੰ ਗਲੇ ਲਾਇਆ ਅਤੇ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਅਤੇ ਉੱਥੇ ਯਾਕੋਬ ਨੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ।

14ਤਦ ਲਾਬਾਨ ਨੇ ਉਹ ਨੂੰ ਆਖਿਆ, ਤੂੰ ਮੇਰਾ ਆਪਣਾ ਮਾਸ ਅਤੇ ਲਹੂ ਹੈ। ਯਾਕੋਬ ਇੱਕ ਪੂਰਾ ਮਹੀਨਾ ਉਸ ਦੇ ਨਾਲ ਰਿਹਾ,

15ਲਾਬਾਨ ਨੇ ਯਾਕੋਬ ਨੂੰ ਕਿਹਾ, “ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ, ਕੀ ਤੂੰ ਮੇਰੇ ਲਈ ਮੁ਼ਫ਼ਤ ਕੰਮ ਕਰੇਂਗਾ? ਮੈਨੂੰ ਦੱਸ ਤੂੰ ਕੀ ਮਜ਼ਦੂਰੀ ਲਵੇਗਾ।”

16ਹੁਣ ਲਾਬਾਨ ਦੀਆਂ ਦੋ ਧੀਆਂ ਸਨ; ਵੱਡੀ ਦਾ ਨਾਮ ਲੇਆਹ ਸੀ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ।

17ਲੇਆਹ ਦੀਆਂ ਅੱਖਾਂ ਕਮਜ਼ੋਰ ਸਨ ਪਰ ਰਾਖ਼ੇਲ ਸੋਹਣੀ ਅਤੇ ਸੁੰਦਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.