11ਤਦ ਯਾਕੋਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਣ ਲੱਗਾ।
12ਯਾਕੋਬ ਨੇ ਰਾਖ਼ੇਲ ਨੂੰ ਦੱਸਿਆ ਸੀ ਕਿ ਉਹ ਉਸ ਦੇ ਪਿਤਾ ਦਾ ਰਿਸ਼ਤੇਦਾਰ ਅਤੇ ਰਿਬਕਾਹ ਦਾ ਪੁੱਤਰ ਸੀ। ਇਸ ਲਈ ਉਸ ਨੇ ਭੱਜ ਕੇ ਆਪਣੇ ਪਿਤਾ ਨੂੰ ਦੱਸਿਆ।
13ਜਿਵੇਂ ਹੀ ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੋਬ ਦੀ ਖ਼ਬਰ ਸੁਣੀ ਤਾਂ ਉਹ ਉਸ ਨੂੰ ਮਿਲਣ ਲਈ ਕਾਹਲਾ ਹੋਇਆ। ਉਸ ਨੇ ਉਸ ਨੂੰ ਗਲੇ ਲਾਇਆ ਅਤੇ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਅਤੇ ਉੱਥੇ ਯਾਕੋਬ ਨੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ।
14ਤਦ ਲਾਬਾਨ ਨੇ ਉਹ ਨੂੰ ਆਖਿਆ, ਤੂੰ ਮੇਰਾ ਆਪਣਾ ਮਾਸ ਅਤੇ ਲਹੂ ਹੈ। ਯਾਕੋਬ ਇੱਕ ਪੂਰਾ ਮਹੀਨਾ ਉਸ ਦੇ ਨਾਲ ਰਿਹਾ,
15ਲਾਬਾਨ ਨੇ ਯਾਕੋਬ ਨੂੰ ਕਿਹਾ, “ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ, ਕੀ ਤੂੰ ਮੇਰੇ ਲਈ ਮੁ਼ਫ਼ਤ ਕੰਮ ਕਰੇਂਗਾ? ਮੈਨੂੰ ਦੱਸ ਤੂੰ ਕੀ ਮਜ਼ਦੂਰੀ ਲਵੇਗਾ।”