ਉਤਪਤ 29

ਯਾਕੋਬ ਨੇ ਰਾਖ਼ੇਲ ਨਾਲ ਵੀ ਪਿਆਰ ਕੀਤਾ ਅਤੇ ਲੇਆਹ ਨਾਲ ਉਸ ਦੇ ਪਿਆਰ ਨਾਲੋਂ ਰਾਖ਼ੇਲ ਦਾ ਪਿਆਰ ਵੱਧ ਸੀ ਤੇ ਉਸਨੇ ਲਾਬਾਨ ਲਈ ਹੋਰ ਸੱਤ ਸਾਲ ਕੰਮ ਕੀਤਾ।

Genesis 29:30 (UKJV) And he went in also unto Rachel, and he loved also Rachel more than Leah, and served with him yet seven other years.

28ਅਤੇ ਯਾਕੋਬ ਨੇ ਅਜਿਹਾ ਹੀ ਕੀਤਾ। ਉਸਨੇ ਲੇਆਹ ਦੇ ਨਾਲ ਹਫ਼ਤਾ ਪੂਰਾ ਕੀਤਾ, ਅਤੇ ਫਿਰ ਲਾਬਾਨ ਨੇ ਉਸਨੂੰ ਆਪਣੀ ਧੀ ਰਾਖ਼ੇਲ ਉਸਦੀ ਪਤਨੀ ਹੋਣ ਲਈ ਦੇ ਦਿੱਤੀ।

29ਲਾਬਾਨ ਨੇ ਆਪਣੀ ਦਾਸੀ ਬਿਲਹਾਹ ਨੂੰ ਆਪਣੀ ਧੀ ਰਾਖ਼ੇਲ ਨੂੰ ਸੇਵਾਦਾਰ ਵਜੋਂ ਦੇ ਦਿੱਤਾ।

30ਯਾਕੋਬ ਨੇ ਰਾਖ਼ੇਲ ਨਾਲ ਵੀ ਪਿਆਰ ਕੀਤਾ ਅਤੇ ਲੇਆਹ ਨਾਲ ਉਸ ਦੇ ਪਿਆਰ ਨਾਲੋਂ ਰਾਖ਼ੇਲ ਦਾ ਪਿਆਰ ਵੱਧ ਸੀ ਤੇ ਉਸਨੇ ਲਾਬਾਨ ਲਈ ਹੋਰ ਸੱਤ ਸਾਲ ਕੰਮ ਕੀਤਾ।

31ਜਦੋਂ ਯਾਹਵੇਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ, ਤਾਂ ਉਸਨੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ, ਪਰ ਰਾਖ਼ੇਲ ਬੇ-ਔਲਾਦ ਰਹੀ।

32ਲੇਆਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ, ਉਸਨੇ ਉਸਦਾ ਨਾਮ ਰਊਬੇਨ ਰੱਖਿਆ ਕਿਉਂਕਿ ਉਸਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਯਾਹਵੇਹ ਨੇ ਮੇਰਾ ਦੁੱਖ ਦੇਖਿਆ ਹੈ। ਯਕੀਨਨ ਮੇਰਾ ਪਤੀ ਹੁਣ ਮੈਨੂੰ ਪਿਆਰ ਕਰੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.