ਉਤਪਤ 29

ਉਹ ਫੇਰ ਗਰਭਵਤੀ ਹੋਈ ਅਤੇ ਜਦੋਂ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸ ਨੇ ਕਿਹਾ, “ਕਿਉਂਕਿ ਯਾਹਵੇਹ ਨੇ ਸੁਣਿਆ ਹੈ ਕਿ ਮੈਂ ਤੁੱਛ ਜਾਣੀ ਗਈ ਸੀ, ਇਸ ਕਾਰਨ ਉਸਨੇ ਮੈਨੂੰ ਇਹ ਪੁੱਤਰ ਵੀ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਸ਼ਿਮਓਨ ਰੱਖਿਆ।

Genesis 29:33 (UKJV) And she conceived again, and bare a son; and said, Because the LORD has heard I was hated, he has therefore given me this son also: and she called his name Simeon.

31ਜਦੋਂ ਯਾਹਵੇਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ, ਤਾਂ ਉਸਨੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ, ਪਰ ਰਾਖ਼ੇਲ ਬੇ-ਔਲਾਦ ਰਹੀ।

32ਲੇਆਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ, ਉਸਨੇ ਉਸਦਾ ਨਾਮ ਰਊਬੇਨ ਰੱਖਿਆ ਕਿਉਂਕਿ ਉਸਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਯਾਹਵੇਹ ਨੇ ਮੇਰਾ ਦੁੱਖ ਦੇਖਿਆ ਹੈ। ਯਕੀਨਨ ਮੇਰਾ ਪਤੀ ਹੁਣ ਮੈਨੂੰ ਪਿਆਰ ਕਰੇਗਾ।”

33ਉਹ ਫੇਰ ਗਰਭਵਤੀ ਹੋਈ ਅਤੇ ਜਦੋਂ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸ ਨੇ ਕਿਹਾ, “ਕਿਉਂਕਿ ਯਾਹਵੇਹ ਨੇ ਸੁਣਿਆ ਹੈ ਕਿ ਮੈਂ ਤੁੱਛ ਜਾਣੀ ਗਈ ਸੀ, ਇਸ ਕਾਰਨ ਉਸਨੇ ਮੈਨੂੰ ਇਹ ਪੁੱਤਰ ਵੀ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਸ਼ਿਮਓਨ ਰੱਖਿਆ।

34ਫੇਰ ਉਹ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, “ਹੁਣ ਅੰਤ ਵਿੱਚ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ ਕਿਉਂਕਿ ਮੈਂ ਉਸਦੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਦਾ ਨਾਮ ਲੇਵੀ ਰੱਖਿਆ ਗਿਆ।

35ਉਹ ਦੁਬਾਰਾ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, “ਇਸ ਵਾਰ ਮੈਂ ਯਾਹਵੇਹ ਦੀ ਉਸਤਤ ਕਰਾਂਗੀ।” ਇਸ ਲਈ ਉਸਨੇ ਉਸਦਾ ਨਾਮ ਯਹੂਦਾਹ ਰੱਖਿਆ, ਫ਼ੇਰ ਉਹ ਜਣਨ ਤੋਂ ਰਹਿ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.