ਉਤਪਤ 29

ਉਹ ਦੁਬਾਰਾ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, “ਇਸ ਵਾਰ ਮੈਂ ਯਾਹਵੇਹ ਦੀ ਉਸਤਤ ਕਰਾਂਗੀ।” ਇਸ ਲਈ ਉਸਨੇ ਉਸਦਾ ਨਾਮ ਯਹੂਦਾਹ ਰੱਖਿਆ, ਫ਼ੇਰ ਉਹ ਜਣਨ ਤੋਂ ਰਹਿ ਗਈ।

Genesis 29:35 (UKJV) And she conceived again, and bare a son: and she said, Now will I praise the LORD: therefore she called his name Judah; and left bearing.

33ਉਹ ਫੇਰ ਗਰਭਵਤੀ ਹੋਈ ਅਤੇ ਜਦੋਂ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸ ਨੇ ਕਿਹਾ, “ਕਿਉਂਕਿ ਯਾਹਵੇਹ ਨੇ ਸੁਣਿਆ ਹੈ ਕਿ ਮੈਂ ਤੁੱਛ ਜਾਣੀ ਗਈ ਸੀ, ਇਸ ਕਾਰਨ ਉਸਨੇ ਮੈਨੂੰ ਇਹ ਪੁੱਤਰ ਵੀ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਸ਼ਿਮਓਨ ਰੱਖਿਆ।

34ਫੇਰ ਉਹ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, “ਹੁਣ ਅੰਤ ਵਿੱਚ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ ਕਿਉਂਕਿ ਮੈਂ ਉਸਦੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਦਾ ਨਾਮ ਲੇਵੀ ਰੱਖਿਆ ਗਿਆ।

35ਉਹ ਦੁਬਾਰਾ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, “ਇਸ ਵਾਰ ਮੈਂ ਯਾਹਵੇਹ ਦੀ ਉਸਤਤ ਕਰਾਂਗੀ।” ਇਸ ਲਈ ਉਸਨੇ ਉਸਦਾ ਨਾਮ ਯਹੂਦਾਹ ਰੱਖਿਆ, ਫ਼ੇਰ ਉਹ ਜਣਨ ਤੋਂ ਰਹਿ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.