11ਅਤੇ ਯਾਹਵੇਹ ਨੇ ਪੁੱਛਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੁਸੀਂ ਉਸ ਰੁੱਖ ਦਾ ਫਲ ਖਾਧਾ ਹੈ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਤੋਂ ਨਾ ਖਾਣਾ?”
12ਆਦਮ ਨੇ ਕਿਹਾ, “ਜਿਸ ਔਰਤ ਨੂੰ ਤੁਸੀਂ ਇੱਥੇ ਮੇਰੇ ਨਾਲ ਰੱਖਿਆ ਹੈ, ਉਸਨੇ ਮੈਨੂੰ ਉਸ ਰੁੱਖ ਦਾ ਫਲ ਖਾਣ ਨੂੰ ਦਿੱਤਾ ਅਤੇ ਮੈਂ ਉਹ ਖਾਧਾ।”
13ਤਦ ਯਾਹਵੇਹ ਨੇ ਉਸ ਔਰਤ ਨੂੰ ਕਿਹਾ, “ਤੂੰ ਇਹ ਕੀ ਕੀਤਾ?” ਔਰਤ ਨੇ ਕਿਹਾ, “ਸੱਪ ਨੇ ਮੈਨੂੰ ਭਰਮਾਇਆ ਅਤੇ ਮੈਂ ਖਾ ਲਿਆ।”
14ਇਸ ਲਈ ਯਾਹਵੇਹ ਪਰਮੇਸ਼ਵਰ ਨੇ ਸੱਪ ਨੂੰ ਕਿਹਾ, “ਕਿਉਂਕਿ ਤੂੰ ਅਜਿਹਾ ਕੀਤਾ ਹੈ, “ਤੂੰ ਸਾਰੇ ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ! ਤੂੰ ਆਪਣੇ ਪੇਟ ਦੇ ਭਾਰ ਚੱਲੇਗਾ ਅਤੇ ਸਾਰੀ ਉਮਰ ਮਿੱਟੀ ਖਾਵੇਂਗਾ।
15ਮੈਂ ਤੇਰੇ ਅਤੇ ਔਰਤ ਵਿੱਚ ਤੇਰੀ ਔਲਾਦ, ਉਸਦੀ ਔਲਾਦ ਵਿੱਚ ਦੁਸ਼ਮਣੀ ਪਾਵਾਂਗਾ। ਉਹ ਤੇਰੇ ਸਿਰ ਨੂੰ ਕੁਚਲ ਦੇਵੇਗਾ, ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।”